Wednesday, 23 October 2024
08 October 2024 Australia

ਗੁਰਸਿੱਖ ਨੌਜਵਾਨ ਦੀ ਭਿਆ-ਨਕ ਟਰੱਕ ਹਾਦਸੇ ਵਿੱਚ ਜਿਓਂਦੇ ਸੜ੍ਹਕੇ ਹੋਈ ਮੌ-ਤ

ਭਾਈਚਾਰੇ ਨੂੰ ਮੱਦਦ ਦੀ ਅਪੀ-ਲ
ਗੁਰਸਿੱਖ ਨੌਜਵਾਨ ਦੀ ਭਿਆ-ਨਕ ਟਰੱਕ ਹਾਦਸੇ ਵਿੱਚ ਜਿਓਂਦੇ ਸੜ੍ਹਕੇ ਹੋਈ ਮੌ-ਤ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਇੱਕ ਬਹੁਤ ਹੀ ਭਿਆਨਕ ਸੜਕੀ ਹਾਦਸੇ ਵਿੱਚ ਜਿਓਂਦੇ ਸੜ੍ਹਕੇ ਗੁਰਸਿੱਖ ਨੌਜਵਾਨ ਭਗਵੰਤ ਸਿੰਘ ਦੀ ਮੌਤ ਹੋਣ ਦੀ ਖਬਰ ਹੈ। ਭਗਵੰਤ ਸਿੰਘ 2 ਸਾਲ ਪਹਿਲਾਂ ਪਤਨੀ ਸਮੇਤ ਆਸਟ੍ਰੇਲੀਆ ਆਇਆ ਸੀ ਤੇ ਪਰਿਵਾਰ ਲਈ ਇੱਕਲਾ ਹੀ ਕਮਾਉਣ ਵਾਲਾ ਸੀ। ਭਗਵੰਤ ਸਿੰਘ ਟਰੱਕ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਹਾਦਸਾ ਹਮਿਲਟਨ ਹਾਈਵੇਅ 'ਤੇ ਐਡੀਲੇਡ ਤੋਂ ਮੈਲਬੋਰਨ ਜਾਂਦਿਆਂ ਵਾਪਰਿਆ।
ਭਗਵੰਤ ਦਾ ਟਰੱਕ ਬੇਕਾਬੂ ਹੁੰਦਾ ਦਰੱਖਤ ਨਾਲ ਜਾ ਟਕਰਾਇਆ ਤੇ ਉਸਨੂੰ ਅੱਗ ਲੱਗ ਗਈ, ਭਗਵੰਤ ਇਸ ਹਾਦਸੇ ਵਿੱਚ ਜਿਓਂਦਾ ਹੀ ਸੜ੍ਹ ਗਿਆ। ਭਗਵੰਤ ਸਿੰਘ ਦੀ ਪਤਨੀ ਨਵਪ੍ਰੀਤ ਕੌਰ ਨੇ ਭਾਈਚਾਰੇ ਨੂੰ ਮੱਦਦ ਦੀ ਅਪੀਲ ਕੀਤੀ ਹੈ। ਦੋਨਾਂ ਦੀ ਇੱਕ 14 ਮਹੀਨਿਆਂ ਦੀ ਬੱਚੀ ਵੀ ਹੈ। ਭਗਵੰਤ ਸਿੰਘ ਦੇ ਪਰਿਵਾਰ ਦੀ ਮੱਦਦ ਲਈ ਗੋਫੰਡ ਮੀ 'ਤੇ ਇੱਕ ਪੇਜ ਵੀ ਬਣਾਇਆ ਗਿਆ ਹੈ ਤੇ ਇਸ ਲੰਿਕ 'ਤੇ ਜਾ ਕੇ ਪਰਿਵਾਰ ਦੀ ਮੱਦਦ ਕੀਤੀ ਜਾ ਸਕਦੀ ਹੈ।

ADVERTISEMENT
NZ Punjabi News Matrimonials