Wednesday, 23 October 2024
09 October 2024 Australia

19 ਸਾਲਾ ਆਸਟ੍ਰੇਲੀਆ ਘੁੰਮਣ ਆਈ ਨੌਜਵਾਨ ਮੁਟਿਆਰ ਦਾ ਜਬਾੜਾ ਤੋੜਣ ਵਾਲੇ ਦੀ ਭਾਲ ਵਿੱਚ ਪੁਲਿਸ

19 ਸਾਲਾ ਆਸਟ੍ਰੇਲੀਆ ਘੁੰਮਣ ਆਈ ਨੌਜਵਾਨ ਮੁਟਿਆਰ ਦਾ ਜਬਾੜਾ ਤੋੜਣ ਵਾਲੇ ਦੀ ਭਾਲ ਵਿੱਚ ਪੁਲਿਸ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਇੰਗਲੈਂਡ ਤੋਂ ਆਸਟ੍ਰੇਲੀਆ ਘੁੰਮਣ ਆਈ 19 ਸਾਲਾ ਨੌਜਵਾਨ ਮੁਟਿਆਰ ਨਾਲ ਬਹੁਤ ਹੀ ਬੁਰੀ ਘਟਨਾ ਵਾਪਰੀ ਹੈ। ਮੈਲਬੋਰਨ ਦੇ ਉਪਨਗਰ ਰਿਚਮੰਡ ਵਿਖੇ ਜਦੋਂ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ ਤਾਂ ਇੱਕ ਵਿਅਕਤੀ ਨੇ ਆਪਣੇ ਸਾਥੀਆਂ ਸਮੇਤ ਉਸ 'ਤੇ ਆਕੇ ਹਮਲਾ ਕਰ ਦਿੱਤਾ ਅਤੇ ਇਸ ਸਭ ਦੌਰਾਨ ਉਹ ਜਖਮੀ ਵੀ ਹੋਈ ਤੇ ਉਸਦਾ ਜਬਾੜਾ ਵੀ ਟੁੱਟ ਗਿਆ ਅਤੇ ਕਈ ਦੰਦ ਵੀ। ਪੁਲਿਸ ਨੇ ਦੋਸ਼ੀ ਦੀ ਭਾਲ ਲਈ ਤਸਵੀਰ ਜਾਰੀ ਕੀਤੀ ਹੈ। ਨੌਜਵਾਨ ਮੁਟਿਆਰ ਇਸ ਘਟਨਾ ਤੋਂ ਬਾਅਦ ਬਹੁਤ ਜਿਆਦਾ ਸਹਿਮੀ ਹੋਈ ਹੈ।

ADVERTISEMENT
NZ Punjabi News Matrimonials