ਮੈਲਬੋਰਨ (ਹਰਪ੍ਰੀਤ ਸਿੰਘ) - ਕੈਂਟਰਬੀ ਦੇ ਟਿਮਰੂ ਸਥਿਤ ਅਲਾਇਂਸ ਗਰੁੱਪ ਵਲੋਂ ਆਪਣਾ ਮੀਟ ਪ੍ਰੋਸੈਸਿੰਗ ਪਲਾਂਟ ਬੰਦ ਕੀਤੇ ਜਾਣ ਦੀ ਜਾਣਕਾਰੀ ਬੀਤੇ ਮਹੀਨੇ ਦਿੱਤੀ ਗਈ ਸੀ, ਇਹ ਪਲਾਂਟ ਕਈ ਦਹਾਕਿਆਂ ਤੋਂ ਇੱਥੇ ਕਾਰਜਸ਼ੀਲ ਸੀ ਅਤੇ ਇਸ ਵਿੱਚ 600 ਕਰਮਚਾਰੀ ਕੰਮ ਕਰਦੇ ਹਨ। ਹੁਣ ਇਨ੍ਹਾਂ ਪ੍ਰਭਾਵਿਤ ਹੋਣ ਵਾਲੇ ਕਰਮਚਾਰੀਆਂ ਦੀ ਮੱਦਦ ਲਈ ਆਸਟ੍ਰੇਲੀਆ ਦੀਆਂ ਕੰਪਨੀਆਂ ਨੇ ਅਨੁਭਵੀ ਕਰਮਚਾਰੀਆਂ ਨੂੰ ਵਧੀਆ ਸੈਲਰੀ ਤੇ ਰਿਲੋਕੇਸ਼ਨ ਪੈਕੇਜਾਂ ਦੀ ਆਫਰ ਦੇਣ ਦਾ ਮਨ ਬਣਾ ਲਿਆ ਹੈ ਤੇ ਬੱਸ 18 ਅਕਤੂਬਰ ਦੀ ਉਡੀਕ ਹੈ ਜਦੋਂ ਕੰਪਨੀ ਇਹ ਦੱਸੇਗੀ ਕਿ ਕੁੱਲ ਕਿੰਨੇ ਕਰਮਚਾਰੀ ਉਹ ਨੌਕਰੀਆਂ ਤੋਂ ਕੱਢੇਗੀ, ਜਿਸਤੋਂ ਬਾਅਦ ਪ੍ਰਭਾਵਿਤ ਹੋਣ ਵਾਲੇ ਕਰਮਚਾਰੀ ਆਸਟ੍ਰੇਲੀਆ ਦੀਆਂ ਕੰਪਨੀਆਂ ਵਿੱਚ ਕੰਮ ਕਰ ਸਕਣਗੇ।