ਆਕਲੈਂਡ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਨਾਮਵਰ ਸਾਈਕਲਿਸਟ ਲਚਲਾਨ ਮੋਰਟਨ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰੱਚ ਦਿੱਤਾ ਹੈ, ਉਨ੍ਹਾਂ ਆਸਟ੍ਰੇਲੀਆ ਦੁਆਲੇ 14,200 ਕਿਲੋਮੀਟਰ ਦਾ ਗੇੜਾ ਸਿਰਫ 30 ਦਿਨਾਂ ਵਿੱਚ ਲਾਉਣ ਦਾ ਰਿਕਾਰਡ ਬਣਾਇਆ ਹੈ। ਇਸ 30 ਦਿਨਾਂ ਦੇ ਸਫਰ ਦੌਰਾਨ ਉਨ੍ਹਾਂ ਰੋਜਾਨਾ ਉਨ੍ਹਾਂ ਔਸਤ 450 ਕਿਲੋਮੀਟਰ ਸਾਈਕਲ ਚਲਾਇਆ। ਲਚਲਾਨ ਨੇ ਡੇਵ ਐਲੀ ਦੇ 37 ਦਿਨਾਂ ਦੇ ਰਿਕਾਰਡ ਨੂੰ ਤੋੜਿਆ ਹੈ। ਇਸ ਸਫਰ ਦੌਰਾਨ ਲਚਲਾਨ ਨੂੰ Adelaide, Brisbane, Broome, Darwin, Esperance, Melbourne, Perth, Sydney ਇਨ੍ਹਾਂ ਸ਼ਹਿਰਾਂ ਚੋਂ ਨਿਕਲਣਾ ਲਾਜਮੀ ਸੀ।