ਮੈਲਬੋਰਨ (ਹਰਪ੍ਰੀਤ ਸਿੰਘ) - ਬੀਤੇ ਕੁਝ ਸਮੇਂ ਤੋਂ ਆਸਟ੍ਰੇਲੀਆ ਦੀ ਰੀਅਲ ਅਸਟੇਟ ਮਾਰਕੀਟ ਵਿੱਚ ਕਾਫੀ ਹੇਰ-ਫੇਰ ਦੇਖਣ ਨੂੰ ਮਿਲੇ ਹਨ, ਪਰ ਚੰਗੀ ਗੱਲ ਇਹ ਹੈ ਕਿ ਇਹ ਬਦਲਾਅ ਚੰਗੇ ਪਾਸੇ ਹੋਏ ਹਨ। ਆਂਕੜੇ ਦੱਸਦੇ ਹਨ ਕਿ ਆਸਟ੍ਰੇਲੀਆ ਦੇ ਕੁੱਲ ਘਰਾਂ ਦੀ ਕੀਮਤ ਨੇ ਪਹਿਲੀ ਵਾਰ $11 ਟ੍ਰਿਲੀਅਨ ਦਾ ਆਂਕੜਾ ਪਾਰ ਕੀਤਾ ਹੈ।
ਸਿਰਫ ਬੀਤੇ 12 ਮਹੀਨਿਆਂ ਵਿੱਚ ਹੀ ਇਹ ਵਾਧਾ ਰਿਕਾਰਡ $900 ਮਿਲੀਅਨ ਦਾ ਦਰਜ ਕੀਤਾ ਗਿਆ ਹੈ ਤੇ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਸਭ ਤੋਂ ਜਿਆਦਾ ਵਾਧਾ ਜਿਨ੍ਹਾਂ ਸ਼ਹਿਰਾਂ ਵਿੱਚ ਹੋਇਆ ਹੈ, ਉਹ ਸਿਡਨੀ ਜਾਂ ਮੈਲਬੋਰਨ ਨਹੀਂ, ਬਲਕਿ ਪਰਥ ਤੇ ਐਡੀਲੇਡ ਸ਼ਹਿਰ ਹਨ।