Wednesday, 16 October 2024
14 October 2024 Australia

ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮੈਲਬੌਰਨ ਵਿੱਚ ਹੋਣ ਜਾ ਰਹੇ ਤਿੰਨ ਦਿਨਾਂ ਹਾਕੀ ਕੱਪ ਵਿੱਚ ਹੋਣਗੇ ਫ-ਸਵੇਂ ਮੁਕਾਬਲੇ

ਦੀਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਮੈਲਬੌਰਨ ਵਿੱਚ ਹੋਣ ਜਾ ਰਹੇ ਤਿੰਨ ਦਿਨਾਂ ਹਾਕੀ ਕੱਪ ਵਿੱਚ ਹੋਣਗੇ ਫ-ਸਵੇਂ ਮੁਕਾਬਲੇ - NZ Punjabi News

ਮੈਲਬੌਰਨ : 14 ਅਕਤੂਬਰ ( ਸੁਖਜੀਤ ਸਿੰਘ ਔਲਖ ) ਕਰੇਗੀਬਰਨ ਫਾਲਕਨਜ ਹਾਕੀ ਕਲੱਬ ਵੱਲੋਂ ਹਾਕੀ ਵਿਕਟੋਰੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਨੂੰ ਸਮਰਪਿਤ ਤਿੰਨ ਦਿਨਾਂ ਹਾਕੀ ਕੱਪ 4 , 5 ਅਤੇ 6 ਨਵੰਬਰ ਨੂੰ ਕਰੇਗੀਬਰਨ ਦੇ ਗ੍ਰੈਂਡ ਬੁਲੇਵਾਰਡ ਸਥਿਤ ਹਾਕੀ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ । ਇਸ ਵਾਰ ਇਸ ਹਾਕੀ ਕੱਪ ਵਿੱਚ ਮਰਦਾਂ ਦੀਆਂ ਅੱਠ ਟੀਮਾਂ ਅਤੇ ਔਰਤਾਂ ਦੀਆਂ ਚਾਰ ਟੀਮਾਂ ਭਾਗ ਲੈਣਗੀਆਂ । ਇਸ ਹਾਕੀ ਕੱਪ ਦਾ ਆਕਰਸ਼ਣ ਵਿਕਟੋਰੀਆ ਪੁਲਸ ਅਤੇ ਕਰੇਗੀਬਰਨ ਫਾਲਕਨਜ ਵਿੱਚ ਫਸਵਾਂ ਅਤੇ ਦਿਲਚਸਪ ਫ਼ਾਈਨਲ ਮੁਕਾਬਲਾ ਅਖੀਰਲੇ ਦਿਨ ਤਿੰਨ ਵਜੇ ਹੋਵੇਗਾ । ਅਖੀਰਲੇ ਦਿਨ ਬੱਚਿਆਂ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ ।
ਪ੍ਰਬੰਧਕਾਂ ਵੱਲੋਂ ਸਾਰੇ ਖੇਡ ਪ੍ਰੇਮੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਖੁੱਲਾ ਸੱਦਾ ਦਿੰਦਿਆਂ ਦੱਸਿਆ ਕਿ ਹਾਕੀ ਕੱਪ ਵਿੱਚ ਦਾਖਲਾ ਮੁਫ਼ਤ ਹੋਵੇਗਾ ਅਤੇ ਤਿੰਨੇ ਦਿਨ ਗੁਰੂ ਕੇ ਲੰਗਰ ਵੀ ਅਤੁੱਟ ਵਰਤਾਏ ਜਾਣਗੇ ਸੋ ਸਾਰੇ ਮਾਈ ਭਾਈ ਬੱਚਿਆਂ ਅਤੇ ਪਰਿਵਾਰਾਂ ਸਮੇਤ ਦਰਸ਼ਨ ਦੇ ਕੇ ਖਿਡਾਰੀਆਂ ਅਤੇ ਪ੍ਰਬੰਧਕਾਂ ਦੀ ਹੌਸਲਾ ਅਫਜਾਈ ਕਰਨ । ਪੂਰੀ ਤਰਾਂ ਅਲਕੋਹਲ ਮੁਕਤ ਹੋਣ ਵਾਲੇ ਇਸ ਹਾਕੀ ਕੱਪ ਵਿੱਚ ਬੱਚਿਆਂ ਲਈ ਖਾਸ ਗਤੀਵਿਧੀਆਂ ਅਤੇ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਜਾਣਗੀਆਂ ।

ADVERTISEMENT
NZ Punjabi News Matrimonials