ਮੈਲਬੋਰਨ (ਹਰਪ੍ਰੀਤ ਸਿੰਘ) - ਅੰਤਿਮ ਸੰਸਕਾਰ ਤੋਂ ਬਾਅਦ ਅਸਥੀਆਂ ਵਹਾਉਣ ਲਈ ਅਤੇ ਹੋਰ ਧਾਰਮਿਕ ਰਹੁ-ਰੀਤਾਂ ਸਿਰੇ ਚੜਾਉਣ ਲਈ ਇੱਕ ਵਿਸ਼ੇਸ਼ ਸਥਾਨ ਨੂੰ ਮਨਜੂਰੀ ਮਿਲ ਗਈ ਹੈ। ਇਸ ਥਾਂ ਦਾ ਨਾਮ ਹਰੀਸ਼ਚੰਦਰ ਘਾਟ ਰੱਖਿਆ ਗਿਆ ਹੈ। ਦੱਖਣੀ ਆਸਟ੍ਰੇਲੀਆ ਵਿਖੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਧਾਨ ਰਜਿੰਦਰ ਪਾਂਡੇ ਵਲੋਂ ਇੱਕ ਵਫਦ ਦੀ ਅਗਵਾਈ ਹੇਠ ਇਸ ਮਸਲੇ ਨੂੰ ਸੰਸਦ ਤੱਕ ਪਹੁੰਚਾਇਆ ਗਿਆ ਸੀ ਅਤੇ ਇਸ ਸਥਾਨ ਲਈ ਸਿਟੀ ਆਫ ਪੋਰਟ ਐਡੀਲੇਡ ਤੇ ਐਨਫੀਲਡ ਕਾਉਂਸਲ ਨੇ ਇਸ ਲਈ $85000 ਦੀ ਮੱਦਦ ਵੀ ਐਲਾਨੀ ਹੈ।