ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਬਿਊਰੋ ਆਫ ਸਟੇਟੇਸਟਿਕਸ ਦੇ ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਪ੍ਰਤੀ ਵਿਅਸਕ ਮਹਿਲਾ ਆਸਟ੍ਰੇਲੀਆ ਵਿੱਚ 1.5 ਬੱਚੇ ਦੀ ਔਸਤ ਜਨਮ ਦਰ ਹੈ। ਜੋ ਕਿ ਹੁਣ ਤੱਕ ਦੇ ਰਿਕਾਰਡ ਘੱਟੋ-ਘੱਟ ਲੇਵਲ ਤੋਂ ਵੀ ਕਰੀਬ 14000 ਬੱਚੇ ਘੱਟ ਹਨ, ਜੋ ਕਿ 2006 ਦੇ ਆਂਕੜੇ ਸੀ। ਮਾਹਿਰਾਂ ਨੇ ਚਿੰਤਾ ਪ੍ਰਗਟਾਈ ਹੈ ਕਿ ਇਸ ਰਿਕਾਰਡਤੋੜ ਗਿਰਾਵਟ ਮਗਰ ਸਭ ਤੋਂ ਵੱਡਾ ਕਾਰਨ ਨੌਜਵਾਨ ਮਹਿਲਾਵਾਂ ਦਾ ਆਪਣੇ ਆਰਥਿਕ ਹਲਾਤਾਂ ਤੋਂ ਸੰਤੁਸ਼ਟ ਨਾ ਹੋਣਾ ਹੈ, ਜਿਸ ਕਾਰਨ ਉਹ ਘੱਟ ਬੱਚੇ ਪੈਦਾ ਕਰਨ ਨੂੰ ਤੱਵਜੋ ਦੇ ਰਹੀਆਂ ਹਨ।
15 ਤੋਂ 19 ਸਾਲ ਦੀਆਂ ਲੜਕੀਆਂ ਤੇ ਨੋਜਵਾਨ ਮੁਟਿਆਰਾਂ ਵਿੱਚ ਵੀ ਬੱਚਿਆਂ ਦੀ ਜਨਮ ਦਰ 1993 ਤੋਂ 2023 ਵਿਚਾਲੇ 2 ਤਿਹਾਈ ਘਟੀ ਹੈ ਅਤੇ 20 ਤੋਂ 24 ਸਾਲ ਦੀਆਂ ਮੁਟਿਆਰਾਂ ਵਿੱਚ ਤਾਂ ਇਹ ਦਰ ਹੋਰ ਵੀ ਜਿਆਦਾ ਘਟੀ ਹੈ।