ਆਕਲੈਂਡ (ਹਰਪ੍ਰੀਤ ਸਿੰਘ) - ਵਲੰਿਗਟਨ ਤੋਂ ਏਅਰ ਨਿਊਜੀਲੈਂਡ ਦੀ ਉਡਾਣ ਐਨ ਜੈਡ 247 ਵਿੱਚ ਉਸ ਵੇਲੇ ਡਰ ਭਰਿਆ ਮਾਹੌਲ ਬਣ ਗਿਆ, ਜਦੋਂ ਇਸ ਵਿੱਚ ਬੰਬ ਹੋਣ ਦੀ ਅਫਵਾਹ ਸਾਹਮਣੇ ਆਈ। ਜਹਾਜ ਨੂੰ ਸਿਡਨੀ ਏਅਰਪੋਰਟ 'ਤੇ ਸੁਰੱਖਿਅਤ ਉਤਾਰ ਲਿਆ ਗਿਆ ਹੈ ਤੇ ਜਹਾਜ ਨੂੰ ਅਜੇ ਰਨਵੇਅ 'ਤੇ ਹੀ ਖੜਾ ਕੀਤਾ ਹੋਇਆ ਹੈ, ਜਿਸ ਵਿੱਚ ਕਰੂ ਮੈਂਬਰਾਂ ਸਮੇਤ 140 ਯਾਤਰੀ ਹਨ। 7 ਨਿਊਜ਼ ਦੇ ਹੈਲੀਕਾਪਟਰ ਵਲੋਂ ਵੀ ਜਹਾਜ ਦੇ ਰਨਵੇਅ 'ਤੇ ਖੜੇ ਹੋਣ ਦੀ ਵੀਡੀਓ ਦਿਖਾਈ ਗਈ ਹੈ। ਏਅਰ ਨਿਊਜੀਲੈਂਡ ਦੇ ਚੀਫ ਆਪਰੇਸ਼ਨਲ ਇਨਟੇਗਰੀਟੀ ਅਫਸਰ ਕੈਪਟਨ ਡੇਵਿਡ ਮੋਰਗਨ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ।