Wednesday, 23 October 2024
20 October 2024 Australia

ਸਾਈਕਲ ‘ਤੇ 130,000 ਕਿਲੋਮੀਟਰ ਦਾ ਸਫਰ ਤੈਅ ਕਰ ਹੁੁਣ ਆਸਟ੍ਰੇਲੀਆ ਪੁੱਜੇ ਭਾਰਤੀ ਮੂਲ ਦੇ ਡਾ: ਰਾਜ ਫਾਂਡੇਣ

ਸਾਈਕਲ ‘ਤੇ 130,000 ਕਿਲੋਮੀਟਰ ਦਾ ਸਫਰ ਤੈਅ ਕਰ ਹੁੁਣ ਆਸਟ੍ਰੇਲੀਆ ਪੁੱਜੇ ਭਾਰਤੀ ਮੂਲ ਦੇ ਡਾ: ਰਾਜ ਫਾਂਡੇਣ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਫਤਿਹਾਬਾਦ ਦੇ ਭੂਨਾ ਤੋਂ 2016 ਵਿੱਚ ਦੁਨੀਆਂ ਘੁੰਮਣ ਦਾ ਸੁਪਨਾ ਲੈ ਕੇ ਆਪਣੇ ਘਰੋਂ ਨਿਕਲੇ ਡਾਕਟਰ ਰਾਜ ਫਾਂਡੇਣ ਹੁਣ ਤੱੱਕ 130,000 ਕਿਲੋਮੀਟਰ ਦਾ ਸਫਰ 111 ਦੇਸ਼ਾਂ ਰਾਂਹੀ ਮੁਕੰਮਲ ਕਰ ਚੁੱਕੇ ਹਨ। ਰਾਜ ਫਾਂਡੇਣ ਅਨੁਸਾਰ ਉਨ੍ਹਾਂ ਨਾਲ ਵਾਪਰੀ ਇੱਕ ਮੰਦਭਾਗੀ ਘਟਨਾ ਕਾਰਨ ਉਹ ਨਸ਼ੇ ਦੇ ਆਦਿ ਹੋ ਗਏ ਸਨ ਤੇ ਇਸ ਨਸ਼ੇ ਦੀ ਆਦਤ ਨੂੰ ਖਤਮ ਕਰਨ ਲਈ ਹੀ ਉਨ੍ਹਾਂ ਨੇ ਸਾਈਕਲ ਦਾ ਸਹਾਰਾ ਲਿਆ। ਅੱਜਕੱਲ ਉਹ ਆਪਣੇ ਆਸਟ੍ਰੇਲੀਆ ਦੇ ਸਫਰ 'ਤੇ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਸਾਈਕਲ ਬਾਬਾ ਦੇ ਨਾਮ ਨਾਲ ਵੀ ਜਾਣਿਆਂ ਜਾਂਦਾ ਹੈ।
ਆਸਟ੍ਰੇਲੀਆ ਅਤੇ ਇਸਦੇ ਨਜਦੀਕੀ ਮੁਲਕਾਂ ਨੂੰ ਘੁੰਮਣ ਤੋਂ ਬਾਅਦ ਡਾਕਟਰ ਰਾਜ ਫਾਂਡੇਣ ਅਰਜਨਟੀਨਾ ਤੋਂ ਅਲਾਸਕਾ ਤੱਕ ਦਾ ਸਫਰ ਤੈਅ ਕਰਨਗੇ ਅਤੇ ਉਨ੍ਹਾਂ ਦਾ ਨਿਸ਼ਚਾ ਹੈ ਕਿ ਉਹ 2030 ਤੱਕ ਪੂਰੀ ਦੁਨੀਆਂ ਦਾ ਗੇੜਾ ਲਾ ਲੈਣਗੇ। ਪ੍ਰਮਾਤਮਾ ਉਨ੍ਹਾਂ ਨੂੰ ਇਸ ਕਾਰਜ ਵਿੱਚ ਸਫਲਤਾ ਬਖਸ਼ੇ।

ADVERTISEMENT
NZ Punjabi News Matrimonials