ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਡਿਪਟੀ ਮਲਟੀਕਲਚਰਲ ਮਨਿਸਟਰ ਜੁਲੀਅਨ ਹਿੱਲ ਵਲੋਂ ਬਿਆਨ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੰਬਧਾਂ ਦਾ ਗੂੜਾ ਹੋਣਾ ਆਉਂਦੀ ਸਦੀ ਤੱਕ ਆਸਟ੍ਰੇਲੀਆ ਲਈ ਕਈ ਪੱਖਾਂ ਤੋਂ ਜਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਨਜਦੀਕੀਆਂ ਵਧਾਉਣ ਲਈ ਆਸਟ੍ਰੇਲੀਆ ਵੱਸਦਾ ਭਾਰਤੀ ਭਾਈਚਾਰਾ ਅਹਿਮ ਭੂਮਿਕਾ ਨਿਭਾਅ ਰਿਹਾ ਹੈ ਅਤੇ ਇੱਕ ਕੜੀ ਦਾ ਕੰਮ ਕਰ ਰਿਹਾ ਹੈ।