ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਮੂਲ ਦੀ ਪ੍ਰਭਾ ਅਰੁਣ ਕੁਮਾਰ ਦਾ ਜਦੋਂ ਸਿਡਨੀ ਉਸਦੀ ਰਿਹਾਇਸ਼ ਵਿਖੇ ਕਤਲ ਹੋਇਆ ਸੀ ਤਾਂ ਉਸ ਵੇਲੇ ਉਹ ਆਪਣੇ ਪਤੀ ਨਾਲ ਇੰਡੀਆ ਗੱਲ ਕਰ ਰਹੀ ਸੀ। ਪ੍ਰਭਾ ਦੇ ਮਾਮਲੇ ਵਿੱਚ ਕਤਲੀ ਦੀ ਗੁੱਥੀ ਸੁਲਝਾਉਣ ਨੂੰ ਕਈ ਸਾਲਾਂ ਦਾ ਸਮਾਂ ਲੱਗ ਗਿਆ ਹੈ ਤੇ ਅਜੇ ਤੱਕ ਇਹ ਮਾਮਲਾ ਨਹੀਂ ਸੁਲਝਿਆ ਹੈ ਤੇ ਹੁਣ ਨਿਊ ਸਾਊਥ ਵੇਲਜ਼ ਪੁਲਿਸ ਨੇ ਇਸ ਸਬੰਧ ਵਿੱਚ ਕਿਸੇ ਵੀ ਜਾਣਕਾਰੀ ਦੇਣ ਵਾਲੇ ਨੂੰ $1 ਮਿਲੀਅਨ ਦਾ ਇਨਾਮ ਦੇਣ ਦੀ ਗੱਲ ਕਹੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਪ੍ਰਭਾ ਦਾ ਬੈਂਗਲੋਰ ਰਹਿੰਦਾ ਪਤੀ ਅਰੁਣ ਕੁਮਾਰ ਇਸ ਮਾਮਲੇ ਵਿੱਚ ਪਰਸਨ ਆਫ ਇਨਟਰਸਟ ਹੈ। ਪੁਲਿਸ ਵਲੋਂ ਇਹ ਵੀ ਸਾਫ ਕੀਤਾ ਜਾ ਚੁੱਕਾ ਹੈ ਕਿ ਇਹ ਕਤਲ ਲੁੱਟ ਦੀ ਮਨਸ਼ਾ, ਨਸਲੀ ਵਿਤਕਰਾ ਜਾਂ ਕੋਈ ਹੋਰ ਅਜਿਹੇ ਕਾਰਨ ਕਰਕੇ ਨਹੀਂ ਹੋਇਆ, ਬਲਕਿ ਇਹ ਇੱਕ ਟਾਰਗੇਟਡ ਕਿਿਲੰਗ ਦਾ ਮਾਮਲਾ ਹੈ।
ਪੁਲਿਸ ਵਲੋਂ ਇਹ ਵੀ ਬਿਆਨ ਦਿੱਤਾ ਗਿਆ ਹੈ ਕਿ ਕਤਲ ਮਾਮਲੇ ਨੂੰ ਸੁਲਝਾਉਣ ਲਈ ਮੱਦਦ ਕਰਨ ਵਾਲਾ ਭਾਰਤ ਤੋਂ ਵੀ ਹੋਏ ਤਾਂ ਵੀ ਉਸ ਨੂੰ ਇਹ ਇਨਾਮੀ ਰਾਸ਼ੀ ਦਿੱਤੀ ਜਾਏਗੀ।