ਮੈਲਬੋਰਨ (ਹਰਪ੍ਰੀਤ ਸਿੰਘ) - ਸੈਕਸ ਸਬੰਧੀ ਤਾਕ ਵਧਾਉਣ ਲਈ ਕਾਮਿਨੀ ਗੋਲੀਆਂ ਖਾਣ ਵਾਲਿਆਂ ਲਈ ਸਾਊਥ ਆਸਟ੍ਰੇਲੀਆ ਸਿਹਤ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ।
ਸਾਊਥ ਆਸਟ੍ਰੇਲੀਆ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਡਾਕਟਰਾਂ ਵਲੋਂ ਅਚਾਨਕ ਬਿਮਾਰ ਪਏ ਰਿਸ਼ਟ-ਪੁਸ਼ਟ ਵਿਅਕਤੀ ਦਾ ਜਦੋਂ ਟੈਸਟ ਕੀਤਾ ਗਿਆ ਤਾਂ ਉਸਦੇ ਸ਼ਰੀਰ ਵਿੱਚ ਲੈੱਡ ਤੇ ਮਰਕਰੀ ਤੱਤਾਂ ਦੀ ਬਹੁਤਾਇਤ ਪਾਈ ਗਈ ਜੋ ਕਿ ਗੰਭੀਰ ਅਵਸਥਾ ਵਿੱਚ ਮੌਤ ਦਾ ਕਾਰਨ ਵੀ ਬਣ ਸਕਦਾ ਹੈ। ਇਹ ਕਾਮਿਨੀ ਦੀਆਂ ਗੋਲੀਆਂ ਇੱਕ ਸਾਊਥ ਏਸ਼ੀਅਨ ਸਟੋਰ ਤੋਂ ਖ੍ਰੀਦੀਆਂ ਗਈਆਂ ਸਨ, ਪਰ ਇਨ੍ਹਾਂ ਨੂੰ ਖਾਣ ਲਈ ਬਿਲਕੁਲ ਵੀ ਪ੍ਰਮਾਣਿਤ ਨਹੀਂ ਕੀਤਾ ਗਿਆ ਹੈ।
ਜਿਨ੍ਹਾਂ ਨੂੰ ਵੀ ਕਾਮਿਨੀ ਦੀਆਂ ਗੋਲੀਆਂ ਖਾਣ ਕਾਰਨ ਬਿਮਾਰੀ ਦੀ ਸ਼ਿਕਾਇਤ ਲੱਗੇ ਤਾਂ ਉਹ ਤੁਰੰਤ ਆਪਣਾ ਖੂਨ ਟੈਸਟ ਕਰਵਾਉਣ। ਵਧੇਰੇ ਜਾਣਕਾਰੀ ਜਾਂ ਇਲਾਜ ਦੇ ਸਹਿਯੋਗ ਲਈ ਸਾਊਥ ਆਸਟ੍ਰੇਲੀਆ ਦ ਡਰਗ ਐਂਡ ਅਲਕੋਹਲ ਸਰਵਿਸ ਨਾਲ 1300 131 340 ਇਸ ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।