Thursday, 21 November 2024
08 November 2024 Australia

ਨਿਯਮਾਂ ਦੀ ਅਣਗਹਿਲੀ ਕਾਰਨ ਊਬਰ ਨੂੰ ਹੋ ਸਕਦਾ $1.5 ਮਿਲੀਅਨ ਦਾ ਜੁਰਮਾਨਾ

ਨਿਯਮਾਂ ਦੀ ਅਣਗਹਿਲੀ ਕਾਰਨ ਊਬਰ ਨੂੰ ਹੋ ਸਕਦਾ $1.5 ਮਿਲੀਅਨ ਦਾ ਜੁਰਮਾਨਾ - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਨਿਊ ਸਾਊਥ ਵੇਲਜ਼ ਦੀਆਂ ਸਰਕਾਰੀ ਅਥਾਰਟੀਆਂ ਨੇ ਊਬਰ ਖਿਲਾਫ ਇਸ ਹਫਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਜੇ ਦੋਸ਼ ਸਾਬਿਤ ਹੁੰਦੇ ਹਨ ਤਾਂ ਊਬਰ ਨੂੰ ਨਿਯਮਾਂ ਦੀ ਉਲੰਘਣਾ ਲਈ $1.5 ਮਿਲੀਅਨ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਦਰਅਸਲ ਊਬਰ 'ਤੇ ਆਪਣੇ 57 ਫੂਡ ਡੀਲੀਵਰੀ ਪਾਰਟਨਰਾਂ ਨੂੰ ਯਾਤਰੀਆਂ ਨੂੰ ਟ੍ਰਾਂਸਪੋਰਟ ਕਰਨ ਦੀ ਇਜਾਜਤ ਦਿੱਤੀ ਗਈ, ਜਦਕਿ ਇਸ ਲਈ ਜਰੂਰੀ ਬੇਕਗਰਾਉਂਡ ਸੈਫਟੀ ਚੈੱਕ ਕਦੇ ਵੀ ਨਹੀਂ ਕੀਤੇ ਗਏ। ਨਿਊ ਸਾਊਥ ਵੇਲਜ਼ ਦੇ ਕਾਨੂੰਨ ਤਹਿਤ ਇਹ ਫੂਡ ਡੀਲੀਵਰੀ ਡਰਾਈਵਰ ਸਿਰਫ ਫੂਡ ਹੀ ਡੀਲੀਵਰ ਕਰ ਸਕਦੇ ਸਨ, ਜਦਕਿ ਯਾਤਰੀ ਟ੍ਰਾਂਸਪੋਰਟ ਕਰਨ ਲਈ ਉਨ੍ਹਾਂ ਨੂੰ ਕਈ ਸੈਫਟੀ ਚੈੱਕ ਕਰਨੇ ਲਾਜਮੀ ਹਨ।

ADVERTISEMENT
NZ Punjabi News Matrimonials