Wednesday, 13 November 2024
09 November 2024 Australia

ਵਿਕਟੋਰੀਆ ਦੇ ਬਰਵਿਕ ਵਿੱਚ ਸਰਕਾਰ ਨੇ ਬਰਵਿਕ ਸਪਰਿੰਗ ਰਿਜ਼ਰਵ ਦਾ ਨਾਮ ਬਦਲਕੇ ਰੱਖਿਆ 'ਗੁਰੂ ਨਾਨਕ ਲੇਕ'

ਵਿਕਟੋਰੀਆ ਦੇ ਬਰਵਿਕ ਵਿੱਚ ਸਰਕਾਰ ਨੇ ਬਰਵਿਕ ਸਪਰਿੰਗ ਰਿਜ਼ਰਵ ਦਾ ਨਾਮ ਬਦਲਕੇ ਰੱਖਿਆ 'ਗੁਰੂ ਨਾਨਕ ਲੇਕ' - NZ Punjabi News

ਮੈਲਬੋਰਨ (ਹਰਪ੍ਰੀਤ ਸਿੰਘ) - ਗੁਰੂ ਨਾਨਕ ਦੇਵ ਜੀ ਦੇ 555ਵੇਂ ਗੁਰੂਪੁਰਬ ਮੌਕੇ ਵਿਕਟੋਰੀਆ ਸਰਕਾਰ ਨੇ ਸਿੱਖ ਭਾਈਚਾਰੇ ਨੂੰ ਵੱਡਮੁੱਲਾ ਤੋਹਫਾ ਦਿੱਤਾ ਹੈ। ਸਿੱਖ ਭਾਈਚਾਰੇ ਦੀਆਂ ਬਹੁ-ਗਿਣਤੀ ਭਾਈਚਾਰੇ ਅਤੇ ਕੀਤੀਆਂ ਹੋਰ ਸੇਵਾਵਾਂ ਨੂੰ ਮਾਣ ਦਿੰਦਿਆਂ ਵਿਕਟੋਰੀਆ ਸਰਕਾਰ ਨੇ ਗ੍ਰੇਟਰ ਮੈਲਬੋਰਨ ਅਧੀਨ ਪੈਂਦੀ ਸਿਟੀ ਆਫ ਕੇਸੀ ਦੇ ਰਿਜ਼ਰਵ, ਬੇਵਰਿਕ ਸਪਰਿੰਗ ਰਿਜ਼ਰਵ ਨੂੰ ਗੁਰੂ ਨਾਨਕ ਲੇਕ ਦਾ ਨਾਮ ਦਿੱਤਾ ਹੈ ਤੇ ਇਸ ਦੀ ਅਧਿਕਾਰਿਤ ਰੂਪ ਵਿੱਚ ਪੁਸ਼ਟੀ ਵਿਕਟੋਰੀਆ ਮਲਟੀਕਚਰਲ ਕਮਿਸ਼ਨਰ ਇਨਗਰਿਡ ਸਟਿਂਗ ਨੇ ਸਰਕਾਰ ਤੇ ਵਿਕਟੋਰੀਅਨ ਸਿੱਖ ਕੌਂਸਲ ਵਲੋਂ ਆਯੋਜਿਤ ਵਿਸ਼ੇਸ਼ ਪ੍ਰੋਗਰਾਮ ਵਿੱਚ ਕੀਤੀ। ਇਸ ਮੌਕੇ ਭਾਈਚਾਰੇ ਸਮੇਤ, ਐਮ ਪੀ ਸੋਨੀਆ, ਐਮ ਪੀ ਪੋਲੀਨ ਰਿਚਰਡ ਵੀ ਮੌਜੂਦ ਰਹੇ।
ਵਿਕਟੋਰੀਅਨ ਸਿੱਖ ਕੋਂਸਲ ਵਲੋਂ ਇਸ ਮੌਕੇ ਇਹ ਜਾਣਕਾਰੀ ਵੀ ਦਿੱਤੀ ਗਈ ਕਿ ਵਿਕਟੋਰੀਆ ਸਰਕਾਰ ਦੇ ਮਲਟੀਕਲਚਰ ਵਿਭਾਗ ਵਲੋਂ $600,000 ਦੀ ਰਾਸ਼ੀ ਗੁਰੂ ਕੇ ਲੰਗਰਾਂ ਲਈ ਰੱਖੀ ਗਈ ਹੈ, ਤਾਂ ਜੋ ਸਿੱਖ ਭਾਈਚਾਰਾ ਸਮਾਜਿਕ ਕਾਰਜਾਂ ਵਿੱਚ ਹੋਰ ਵੱਧ ਚੜ੍ਹ ਕੇ ਹਿੱਸਾ ਲਏ ਤੇ ਗੁਰੂ ਕੇ ਖੁੱਲੇ ਲੰਗਰਾਂ ਦਾ ਪ੍ਰਵਾਹ ਚੱਲਦਾ ਰਹੇ।

ADVERTISEMENT
NZ Punjabi News Matrimonials