ਮੈਲਬੋਰਨ (ਹਰਪ੍ਰੀਤ ਸਿੰਘ) - ਆਸਟ੍ਰੇਲੀਆ ਦੇ ਸ਼ਹਿਰ ਸ਼ੈਪਰਟਨ (ਵਿਕਟੋਰੀਆ) ਵਿੱਚ ਇਕ ਪੰਜਾਬਣ ਮੁਟਿਆਰ ਏਕਮਦੀਪ ਕੌਰ ਦੀ ਇੱਕ ਦਰਦਨਾਕ ਹਾਦਸੇ ਵਿੱਚ ਮੌਤ ਹੋਣ ਦੀ ਖਬਰ ਹੈ। ਏਕਮਦੀਪ ਆਪਣੇ ਘਰੋਂ ਕੰਮ 'ਤੇ ਜਾ ਰਹੀ ਸੀ, ਪਰ ਰਸਤੇ ਵਿਚ ਉਸ ਦੀ ਕਾਰ ਦੁਰਘਟਨਾ ਗ੍ਰਸਤ ਹੋਣ ਕਰਕੇ ਉਸ ਦੀ ਮੌਤ ਹੋ ਗਈ।
ਮ੍ਰਿਤਕ ਮੁਟਿਆਰ ਜ਼ਿਲਾ ਤਰਨਤਾਰਨ ਨਾਲ ਸੰਬੰਧਿਤ ਸੀ ਤੇ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਏਕਮਦੀਪ ਬਹੁਤ ਹੀ ਮਿਹਨਤੀ ਅਤੇ ਚੰਗੇ ਸੁਭਾਅ ਦੀ ਸੀ ਤੇ ਢਾਈ ਕੁ ਸਾਲ ਪਹਿਲਾ ਚੰਗੇ ਭਵਿੱਖ ਦੀ ਆਸ ਵਿਚ ਆਸਟ੍ਰੇਲੀਆ ਆਈ ਸੀ।