ਮੈਲਬੋਰਨ (ਹਰਪ੍ਰੀਤ ਸਿੰਘ) - ਮੈਲਬੋਰਨ ਦੇ ਕੁਝ ਇਲਾਕਿਆਂ ਵਿੱਚ ਤੁਹਾਨੂੰ ਟਰੱਕਾਂ/ਟਿੱਪਰਾਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹੋਣਗੀਆਂ, ਦਰਅਸਲ ਟਰੱਕਾਂ ਵਾਲਿਆਂ ਵਲੋਂ ਕੀਤੀ ਹੜਤਾਲ ਦੇ ਨਤੀਜੇ ਵਜੋਂ ਇਹ ਸੈਂਕੜੇ ਟਰੱਕ ਸੜਕਾਂ ਕਿਨਾਰੇ ਖੜੇ ਹਨ। ਹੜਤਾਲ ਦਾ ਇਹ ਦੂਜਾ ਦਿਨ ਹੈ। ਟਰੱਕ ਆਪਰੇਟਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਜਾਂ ਤਾਂ ਪੱਕੀਆਂ ਤਨਖਾਹਾਂ ਦਿੱਤੀਆਂ ਜਾਣ, ਜਾਂ ਫਿਰ ਘੱਟੋ-ਘੱੱਟ ਕੰਮ ਦੇ ਘੰਟੇ ਨਿਰਧਾਰਿਤ ਕੀਤੇ ਜਾਣ। ਬੀਤੇ ਕੱਲ ਟਰੱਕਾਂ ਵਾਲਿਆਂ ਨੇ ਮੈਲਬੋਰਨ ਦੀਆਂ ਸੜਕਾਂ 'ਤੇ ਰੋਸ ਵਜੋਂ ਜਲੂਸ ਵੀ ਕੱਢਿਆ ਸੀ। ਟਰੱਕਾਂ ਵਾਲਿਆਂ ਦਾ ਸਾਫ ਕਹਿਣਾ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਇਹ ਹੜਤਾਲ ਹੋਰ ਵੀ ਲੰਬੀ ਚੱਲੇਗੀ।