ਮੈਲਬੋਰਨ (ਹਰਪ੍ਰੀਤ ਸਿੰਘ) - ਵਿਕਟੋਰੀਆ ਦੇ ਗ੍ਰੇਟਰ ਬੇਂਡੀਗੋ ਸ਼ਹਿਰ ਵਿੱਚ ਵੱਸਦੇ ਭਾਰਤੀ ਭਾਈਚਾਰੇ ਵਿੱਚ ਇਸ ਵੇਲੇ ਖੁਸ਼ੀ ਦੀ ਲਹਿਰ ਹੈ, ਕਿਉਂਕਿ ਭਾਰਤੀ ਮੂਲ ਦਾ ਨੌਜਵਾਨ ਇਲਾਕੇ ਤੋਂ ਜਿੱਤਕੇ ਡਿਪਟੀ ਮੇਅਰ ਬਨਣ ਜਾ ਰਿਹਾ ਹੈ। ਅਭਿਸ਼ੇਕ ਅਵਸਥੀ ਹਿਮਾਚਲ ਪ੍ਰਦੇਸ਼ ਦੇ ਮੰਡੀ ਨਾਲ ਸਬੰਧਤ ਹੈ ਤੇ ਮੰਡੀ ਦੇ ਛੋਟੇ ਜਿਹੇ ਸ਼ਹਿਰ ਤੋਂ ਉੱਠਕੇ ਆਸਟ੍ਰੇਲੀਆ ਵਿੱਚ ਇਸ ਵੱਡੇ ਮੁਕਾਮ ਨੂੰ ਹਾਸਿਲ ਕਰਨਾ ਸੱਚਮੁੱਚ ਹੀ ਬਹੁਤ ਮਾਣ ਵਾਲੀ ਗੱਲ ਹੈ।ਅਭਿਸ਼ੇਕ ਨੇ ਕੇਨਿੰਗਟਨ ਚੋਣ ਹਲਕੇ ਵਿੱਚ 59% ਵੋਟਾਂ ਹਾਸਿਲ ਕੀਤੀਆਂ ਤੇ ਆਪਣੇ ਵਿਰੋਧੀ ਗੇਵਿਨ ਹਿਕਸ ਨੂੰ ਵੱਡੇ ਫਾਸਲੇ ਨਾਲ ਹਰਾਇਆ। ਅਭਿਸ਼ੇਕ 9 ਨਵੰਬਰ 2024 ਨੂੰ ਬਤੌਰ ਡਿਪਟੀ ਮੇਅਰ ਸਹੁੰ ਚੁੱਕੇਗਾ।