ਮੈਲਬੋਰਨ (ਹਰਪ੍ਰੀਤ ਸਿੰਘ) - ਬ੍ਰਿਸਬੇਨ ਦੇ ਨਜਦੀਕ ਵੁੱਡਹਿੱਲ ਦੇ ਰਹਿਣ ਵਾਲੇ 44 ਸਾਲਾ ਯਾਦਵਿੰਦਰ ਸਿੰਘ 'ਤੇ ਆਪਣੀ 41 ਸਾਲਾ ਪਤਨੀ ਅਮਰਜੀਤ ਕੌਰ ਨੂੰ ਕਤਲ ਕਰਨ ਦੇ ਦੋਸ਼ ਹਨ। ਇਸ ਵੇਲੇ ਉਹ ਜੇਲ ਵਿੱਚ ਹੈ ਤੇ ਉਸਦੀ ਜਮਾਨਤ ਦੀ ਅਰਜੀ ਰੱਦ ਕਰ ਦਿੱਤੀ ਗਈ ਹੈ।
ਯਾਦਵਿੰਦਰ ਤੇ ਅਮਰਜੀਤ ਦਾ ਰਿਸ਼ਤਾ ਸ਼ੁਰੂ ਤੋਂ ਹੀ ਸੁਖਾਵਾਂ ਨਹੀਂ ਰਿਹਾ ਸੀ। ਯਾਦਵਿੰਦਰ ਇੱਕ ਮਨੋਰੋਗੀ ਸੀ ਤੇ ਮਨੋਵਿਿਗਆਨੀ ਤੋਂ ਸੁਧਾਰ ਲਈ ਉਸ ਦੀ ਸਲਾਹ ਵੀ ਲੈ ਰਿਹਾ ਸੀ।
ਅਮਰਜੀਤ ਕੌਰ ਦੀ ਮੌਤ ਵਾਲੇ ਦਿਨ ਉਸਨੇ ਆਪਣੇ ਫੋਨ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸ ਵਿੱਚ ਉਸ ਵਲੋਂ ਕਿਹਾ ਗਿਆ ਸੀ ਕਿ ਜੇ ਉਹ ਮਰ ਗਈ ਤਾਂ ਉਸਦਾ ਜਿੰਮੇਵਾਰ ਉਸਦਾ ਪਤੀ ਹੋਏਗਾ।
ਅਮਰਜੀਤ ਦੀ ਮੌਤ ਉਨ੍ਹਾਂ ਦੇ ਟ੍ਰੈਕਟਰ ਨਜਦੀਕ ਮਿਲੀ ਸੀ, ਜਿਸ 'ਤੇ ਕਟਾਈ ਕਰਨ ਲਈ ਇੱਕ ਵੱਡਾ ਸੰਦ ਲੱਗਾ ਸੀ। ਅਮਰਜੀਤ ਦੀਆਂ ਦੋਨੋਂ ਲੱਤਾਂ ਸ਼ਰੀਰ ਨਾਲੋਂ ਵੱਖ ਟਰੈਕਟ ਤੋਂ 2 ਮੀਟਰ ਦੂਰ ਪਈਆਂ ਸਨ।
ਯਾਦਵਿੰਦਰ ਨੇ ਐਮਰਜੈਂਸੀ ਸੇਵਾਵਾਂ ਵਾਲਿਆਂ ਨੂੰ ਇਹ ਇੱਕ ਹਾਦਸਾ ਦੱਸਦਿਆਂ ਬਿਆਨ ਦਿੱਤਾ ਸੀ, ਜਦਕਿ ਘਟਨਾ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਝਾੜੀਆਂ ਵਿੱਚ ਪੁਲਿਸ ਨੂੰ ਇੱਕ ਇੱਟ ਮਿਲੀ ਸੀ, ਜਿਸ 'ਤੇ ਅਮਰਜੀਤ ਦੇ ਵਾਲ ਵੀ ਸਨ ਤੇ ਉਸਦੀ ਮੌਤ ਦਾ ਕਾਰਨ ਵੀ ਉਸਨੂੰ ਕਿਸੇ ਭਾਰੀ ਚੀਜ ਨਾਲ ਹੋਏ ਜਖਮ ਸਨ।
ਯਾਦਵਿੰਦਰ 'ਤੇ ਅਮਰਜੀਤ ਦੇ ਮ੍ਰਿਤਕ ਸ਼ਰੀਰ ਨੂੰ ਖਤਮ ਕਰਨ ਦੇ ਦੋਸ਼ ਵੀ ਲੱਗੇ ਹਨ ਤੇ ਅਦਾਲਤ ਵਿੱਚ ਉਸਦੀ ਜਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ। ਰਿਸ਼ਤਿਆਂ ਵਿੱਚ ਤਕਰਾਰ ਹੋਏ ਤਾਂ ਅਜਿਹੇ ਕਦਮ ਕਦੇ ਨਾ ਚੁੱਕੇ ਜਾਣ, ਕਿਉਂਕਿ ਇਸ ਕਾਰਨ ਇੱਕ ਜਾਂ ਦੋ ਜਿੰਦਗੀਆਂ ਨਹੀਂ ਬਲਕਿ ਕਈ ਜਿੰਦਗੀਆਂ ਰੁੱਲ ਜਾਂਦੀਆਂ ਹਨ। ਇਹ ਘਟਨਾ ਇਸ ਸਾਲ ਫਰਵਰੀ ਦੀ ਹੈ।