ਮੈਲਬੋਰਨ (ਹਰਪ੍ਰੀਤ ਸਿੰਘ) - ਕੱਲ ਵੀਰਵਾਰ ਤੋਂ ਅਗਲੇ 4 ਦਿਨ ਲਗਾਤਾਰ ਸਿਡਨੀ ਵਿੱਚ ਟਰੇਨ ਸੇਵਾਵਾਂ ਪੂਰੀ ਤਰ੍ਹਾਂ ਠੱਪ ਰਹਿਣਗੀਆਂ ਤੇ ਇਹ ਸਿਡਨੀ ਵਾਸੀਆਂ ਲਈ ਭਾਰੀ ਦਿੱਕਤ ਦਾ ਕਾਰਨ ਬਣ ਸਕਦਾ ਹੈ, ਕਿਉਂਕਿ ਰੋਜਾਨਾ ਲੱਖਾਂ ਦੀ ਗਿਣਤੀ ਵਿੱਚ ਸਿਡਨੀ ਵਾਸੀ ਲੋਕਲ ਟਰੇਨਾਂ 'ਤੇ ਸਫਰ ਕਰਦੇ ਹਨ। ਟਰੇਨਾਂ ਬੰਦ ਕਰਨ ਦਾ ਫੈਸਲਾ ਯੂਨੀਅਨ ਵਲੋਂ ਲਿਆ ਗਿਆ ਹੈ, ਕਿਉਂਕਿ ਯੂਨੀਅਨ ਤੇ ਸਟੇਟ ਗਵਰਮੈਂਟ ਵਿਚਾਲੇ ਤਨਖਾਹਾਂ ਦੇ ਵਾਧੇ 'ਤੇ ਅਜੇ ਤਕ ਕੋਈ ਸਮਝੌਤਾ ਨਹੀਂ ਬਣ ਸਕਿਆ ਹੈ।
ਟ੍ਰਾਂਸਪੋਰਟ ਮਨਿਸਟਰ ਜੋਅ ਹੈਲਨ ਨੇ ਸਾਫ ਕੀਤਾ ਹੈ ਕਿ ਇਸ ਕਾਰਨ ਕਾਫੀ ਵਿਘਨ ਪੈ ਸਕਦੇ ਹਨ ਤੇ ਸਿਡਨੀ ਵਾਸੀ ਇਸ ਲਈ ਤਿਆਰ ਰਹਿਣ, ਕਿਉਂਕਿ ਰੋਜਾਨਾ ਲੱਖਾਂ ਸਿਡਨੀ ਵਾਸੀ ਕੰਮਾਂ ਲਈ, ਸਕੂਲਾਂ/ ਕਾਲਜਾਂ ਲਈ ਟਰੇਨ ਦਾ ਸਫਰ ਕਰਦੇ ਹਨ ਤੇ ਲੋਕਲ ਟਰੇਨਾਂ ਦੇ ਮੁਕਾਬਲੇ ਕੋਈ ਹੋਰ ਟ੍ਰਾਂਸਪੋਰਟ ਸੇਵਾ ਇਸ ਸਮੇਂ ਦੌਰਾਨ ਉਪਲਬਧ ਨਹੀਂ ਕਰਵਾਈ ਜਾ ਸਕਦੀ।
ਸਰਕਾਰ 3% ਦਾ ਪੇਅ ਰਾਈਜ਼ ਆਉਂਦੇ 3 ਸਾਲ ਲਈ ਯੂਨੀਅਨ ਨੂੰ ਆਫਰ ਕਰ ਰਹੀ ਹੈ, ਜਦਕਿ ਯੂਨੀਅਨ 4 ਸਾਲਾਂ ਵਿੱਚ 32% ਦਾ ਵਾਧਾ ਚਾਹੁੰਦੀ ਹੈ।