ਆਕਲੈਂਡ (ਹਰਪ੍ਰੀਤ ਸਿੰਘ) - 3000 ਵਿੰਡ ਟਰਬਾਈਨਾਂ ਤੇ 6 ਮਿਲੀਅਨ ਸੋਲਰ ਪੈਨਲਾਂ ਨਾਲ ਬਨਣ ਵਾਲਾ ਐਨਰਜੀ ਪਲਾਂਟ ਵੈਸਟਰਨ ਆਸਟ੍ਰੇਲੀਆ ਵਿੱਚ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ, ਵੈਸਟਰਨ ਆਸਟ੍ਰੇਲੀਆ ਦੀ ਹੱਦ ਸ਼ੁਰੂ ਹੁੰਦੇ ਹੀ ਮਾਰੂਥਲ ਦੇ ਇਲਾਕੇ ਵਿੱਚ ਸੈਂਕੜੇ ਕਿਲੋਮੀਟਰ ਵਿੱਚ ਇਹ ਪਲਾਂਟ ਫੈਲਿਆ ਹੋਏਗਾ, ਜੋ 70 ਗੀਗਾਵਾਟ ਬਿਜਲੀ ਪੈਦਾ ਕਰੇਗਾ ਤੇ ਸਮਰਥਾ ਸਾਰੀ ਦੀ ਸਾਰੀ ਈਸਟਰਨ ਸੀਬੋਰਡ ਇਲੈਕਟ੍ਰਿਿਸਟੀ ਗਰਿੱਡ ਦੀ ਸਮਰਥਾ ਤੋਂ ਵੀ ਜਿਆਦਾ ਹੋਏਗੀ। ਭਾਰਤ ਵਿੱਚ ਪੈਦਾ ਹੋਣ ਵਾਲੀ ਕੁੱਲ ਬਿਜਲੀ ਦੇ ਇਹ 7ਵੇਂ ਹਿੱਸੇ ਦੇ ਬਰਾਬਰ ਹੋਏਗੀ।
ਇਨ੍ਹਾਂ ਹੀ ਨਹੀਂ ਇਸ ਬਿਜਲੀ ਦੀ ਮੱਦਦ ਨਾਲ ਹਰ ਸਾਲ 3.5 ਮਿਲੀਅਨ ਟਨ ਹਾਈਡ੍ਰੋਜਨ, ਪਾਣੀ ਤੋਂ ਬਣਾਈ ਜਾ ਸਕੇਗੀ, ਜਿਸਨੂੰ ਆਸਟ੍ਰੇਲੀਆ ਵਿੱਚ ਫੋਸੀਲ ਫਿਊਲ ਦੀ ਵਰਤੋਂ ਟ੍ਰਾਂਸਪੋਰਟ ਤੇ ਇਲੈਕਟ੍ਰਿਿਸਟੀ ਖੇਤਰ ਵਿੱਚ ਘਟਾਉਣ ਵਿੱਚ ਮੱਦਦ ਕਰੇਗਾ। ਅਸਿੱਧੇ ਤੌਰ 'ਤੇ ਮਾਹਿਰ ਇਸਨੂੰ ਆਸਟ੍ਰੇਲੀਆ ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਦੱਸ ਰਹੇ ਹਨ।