Thursday, 21 November 2024
08 August 2024 New Zealand

ਕਰਮਚਾਰੀ ਦੇ ਹੱ-ਕ ਵਿੱਚ ਹੋਇਆ ਬਹੁਤ ਵਧੀਆ ਫੈਸ-ਲਾ!

ਮਾਲਕ ਨੂੰ ਤੰਗ ਪ੍ਰੇਸ਼ਾ-ਨ ਕਰਨ ਦੇ ਚਲਦਿਆਂ ਠੁ-ਕਿਆ $50,000 ਦਾ ਜੁਰਮਾ-ਨਾ
ਕਰਮਚਾਰੀ ਦੇ ਹੱ-ਕ ਵਿੱਚ ਹੋਇਆ ਬਹੁਤ ਵਧੀਆ ਫੈਸ-ਲਾ! - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - 21 ਸਾਲਾ ਕਰਟਨੀ ਬਰੁਕ ਨੇ ਆਪਣੀ 'ਜਾਪਾਨੀ ਕਾਰ ਪਾਰਟਸ' ਕੰਪਨੀ ਤੋਂ ਇਸ ਲਈ ਅਸਤੀਫਾ ਦੇ ਦਿੱਤਾ ਸੀ, ਕਿਉਂਕਿ ਉਸਨੂੰ ਕੰਮ 'ਤੇ ਸ਼ਰੀਰਿਕ, ਮਾਨਸਿਕ ਤੌਰ 'ਤੇ ਬਹੁਤ ਜਿਆਦਾ ਪ੍ਰਤਾੜਿਤ ਕੀਤਾ ਗਿਆ ਸੀ। ਇਹ ਅਸਤੀਫਾ ਨੌਕਰੀ ਲੱਗਣ ਦੇ ਸਿਰਫ 14 ਹਫਤਿਆ ਬਾਅਦ ਹੀ ਦੇ ਦਿੱਤਾ ਗਿਆ ਸੀ। ਕੰਪਨੀ ਡਾਇਰਕੈਟਰ ਅਲ ਹਸਨੀ 'ਤੇ ਈ ਆਰ ਏ ਵਿੱਚ ਇਹ ਦੋਸ਼ ਲਾਏ ਗਏ ਸਨ, ਕਿ ਉਹ ਦੂਜਿਆਂ ਕਰਮਚਾਰੀਆਂ ਸਾਹਮਣੇ ਵੀ ਕਰਟਨੀ ਨੂੰ ਜਲੀਲ ਕਰਦਾ ਸੀ ਤੇ ਇੱਥੋਂ ਤੱਕ ਕਿ ਉਸਨੂੰ ਰੈਸਟ ਬ੍ਰੈਕ ਲੈਣ ਦੀ ਇਜਾਜਤ ਵੀ ਨਹੀਂ ਸੀ। ਜਦੋਂ ਕਰਟਨੀ ਨੇ ਇੱਕ ਵਾਰ ਬਿਮਾਰੀ ਦੀ ਛੁੱਟੀ ਲਈ ਤਾਂ ਅਲ ਹਸਨੀ ਨੇ ਉਸਨੂੰ ਦਫਤਰ ਬੁਲਾਕੇ ਕਿ ਕਿਹਾ ਕਿ ਉਹ ਇਹ ਦੇਖਣਾ ਚਾਹੁੰਦਾ ਸੀ ਕਿ ਉਹ ਸੱਚਮੁੱਚ ਬਿਮਾਰ ਹੈ ਜਾਂ ਬਹਾਨਾ ਬਣਾ ਰਹੀ ਹੈ। ਇਸ ਤੋਂ ਇਲਾਵਾ ਕਰਟਨੀ ਦੀ ਤਨਖਾਹ ਅਤੇ ਜੋਬ ਐਗਰੀਮੈਂਟ ਵਿੱਚ ਵੀ ਕਈ ਤਰੁੱਟੀਆਂ ਸਨ। ਜਿਸ ਕਾਰਨ ਈ ਆਰ ਏ ਨੇ ਅਲ ਹਸਨੀ ਨੂੰ ਕੁੱਲ $50,290 ਅਦਾ ਕਰਨ ਦੇ ਹੁਕਮ ਦਿੱਤੇ ਹਨ, ਜਿਸ ਵਿੱਚ ਕਰਟਨੀ ਦੀਆਂ ਬਣਦੀਆਂ ਤਨਖਾਹਾਂ, ਜੁਰਮਾਨੇ ਤੇ ਮੁਆਵਜਾ ਵੀ ਸ਼ਾਮਿਲ ਹੈ।

ADVERTISEMENT
NZ Punjabi News Matrimonials