ਆਕਲੈਂਡ (ਹਰਪ੍ਰੀਤ ਸਿੰਘ) - ਫੂਡਸਟਫ ਨਾਰਥ ਆਈਲੈਂਡ ਨੂੰ ਵਲੰਿਗਟਨ ਹਾਈਕੋਰਟ ਵਲੋਂ $3.25 ਮਿਲੀਅਨ ਦਾ ਜੁਰਮਾਨਾ ਕੀਤਾ ਗਿਆ ਹੈ, ਜੁਰਮਾਨਾ ਕੀਤੇ ਜਾਣ ਦਾ ਕਾਰਨ ਕੰਪਨਂੀ ਵਲੋਂ ਦੂਜੇ ਵਿਰੋਧੀ ਕਾਰੋਬਾਰੀਆਂ ਨੂੰ ਆਪਣੇ ਕੰਪੀਟਿਸ਼ਨ ਵਿੱਚ ਆਉਣ ਤੋਂ ਰੋਕਣ ਲਈ ਜਮੀਨ ਦੇ ਇਕਰਾਰਨਾਮਿਆਂ ਦੀ ਗਲਤ ਵਰਤੋਂ ਕਰਨਾ ਦੱਸਿਆ ਗਿਆ ਹੈ। ਕੰਪਨੀ ਨੇ ਇਕਰਾਰਨਾਮਿਆਂ ਦੀ ਵਰਤੋਂ ਕਰਕੇ ਦੂਜੇ ਕੰਪੀਟਿਸ਼ਨ ਵਾਲੇ ਕਾਰੋਬਾਰਾਂ ਨੂੰ ਕਾਰੋਬਾਰ ਤੋਂ ਰੋਕਿਆ, ਜਿਸ ਦਾ ਖੁਲਾਸਾ ਕਾਮਰਸ ਕਮਿਸ਼ਨ ਦੀ 2022 ਦੀ ਰਿਪੋਰਟ ਵਿੱਚ ਹੋਇਆ ਸੀ ਤੇ ਉਸਤੋਂ ਬਾਅਦ ਫੂਡਸਟਫ 'ਤੇ ਕਾਰਵਾਈ ਆਰੰਭੀ ਗਈ ਸੀ।
ਕਿਸੇ ਵੀ ਕੰਪਨੀ ਨੂੰ ਅਜਿਹੇ ਮਾਮਲੇ ਵਿੱਚ ਹੋਇਆ ਇਨ੍ਹਾਂ ਮੋਟਾ ਜੁਰਮਾਨਾ ਆਪਣੇ ਆਪ ਵਿੱਚ ਇੱਕਲੌਤਾ ਮਾਮਲਾ ਦੱਸਿਆ ਜਾ ਰਿਹਾ ਹੈ।