ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਨੇ ਵੱਖੋ-ਵੱਖ ਵੀਜਿਆਂ ਦੀ ਸ਼੍ਰੇਣੀ ਲਈ ਫੀਸਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ, ਜੋ ਕਿ 1 ਅਕਤੂਬਰ ਤੋਂ ਅਮਲ ਵਿੱਚ ਆ ਜਾਏਗਾ। ਨਵੇਂ ਫੈਸਲੇ ਤਹਿਤ ਫਾਈਲਾਂ ਦੀ ਪ੍ਰੋਸੈਸਿੰਗ ਲਈ ਫੀਸਾਂ ਵਿੱਚ ਇਹ ਵਾਧੇ 30% ਤੋਂ 50% ਤੱਕ ਕੀਤੇ ਗਏ ਹਨ। ਪੂਰੀ ਸੂਚੀ ਦੇਖਣ ਲਈ ਇਸ ਲੰਿਕ 'ਤੇ ਕਲਿੱਕ ਕੀਤਾ ਜਾ ਸਕਦਾ ਹੈ।
ਇਮੀਗ੍ਰੇਸ਼ਨ ਵਿਭਾਗ ਨੇ ਇਸ ਫੈਸਲੇ ਨੂੰ ਨਿਆਂ ਸੰਗਤ ਦੱਸਿਆ ਹੈ ਤੇ ਕਿਹਾ ਹੈ ਕਿ ਫੀਸਾਂ ਦੇ ਇਸ ਵਾਧੇ ਨਾਲ ਆਉਂਦੇ 4 ਸਾਲਾਂ ਵਿੱਚ ਆਮ ਨਿਊਜੀਲੈਂਡ ਵਾਸੀਆਂ ਟੈਕਸਾਂ ਦੇ $563 ਮਿਲੀਅਨ ਬਚਾਏ ਜਾ ਸਕਣਗੇ।