ਰਿਸ਼ਵਤ ਦੇ ਰੂਪ ਵਿੱਚ ਕਰਵਾਉਂਦਾ ਸੀ ਘਰ ਦੀ ਰੇਨੋਵਸ਼ਨ
ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਕਾਉਂਸਲ ਦੇ ਬਿਲਡਿੰਗ ਇੰਸਪੈਕਟਰ ਨਿਕੋਲਸ ਬ੍ਰਾਈਟ ਨੂੰ ਰਿਸ਼ਵਤ ਲੈਣ ਦੇ ਜੁਰਮ ਹੇਠ ਕਰੀਬ 21 ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਨਿਕੋਲਸ ਨੇ ਮੈਨੁਕਾਊ ਜਿਲ੍ਹਾ ਅਦਾਲਤ ਵਿੱਚ ਆਪਣੇ 'ਤੇ ਲੱਗੇ ਇਹ ਸਾਰੇ ਦੋਸ਼ ਕਬੂਲ ਲਏ ਹਨ ਅਤੇ ਹੁਣ ਉਸਨੂੰ ਨਵੰਬਰ ਵਿੱਚ ਸਜਾ ਸੁਣਾਈ ਜਾਏਗੀ। ਰਿਸ਼ਵਤ ਦੇ ਰੂਪ ਵਿੱਚ ਨਿਕੋਲਸ ਨੇ ਨਕਦੀ ਹਾਸਿਲ ਕੀਤੀ ਸੀ ਅਤੇ ਕਈ ਮੌਕਿਆਂ 'ਤੇ ਆਪਣੇ ਘਰ ਦੀ ਰੈਨੋਵੇਸ਼ਨ ਦਾ ਕੰਮ ਵੀ ਕਰਵਾਇਆ ਸੀ।