ਅੰਤਰ-ਰਾਸ਼ਟਰੀ ਡਰੱਗ ਰੈਕੇਟ ਦਾ ਲਾਇਆ ਪਤਾ
ਆਕਲੈਂਡ (ਹਰਪ੍ਰੀਤ ਸਿੰਘ) - ਡਾਕ ਦੇ ਪਾਰਸਲਾਂ ਰਾਂਹੀ ਅਮਰੀਕਾ ਤੋਂ ਨਿਊਜੀਲੈਂਡ ਭੇਜੇ ਜਾਂਦੇ ਨਸ਼ੇ ਦੇ ਕਾਰੋਬਾਰ ਦਾ ਪਤਾ ਲਾਉਣ ਵਿੱਚ ਨਿਊਜੀਲੈਂਡ ਪੁਲਿਸ ਨੇ ਸਫਲਤਾ ਹਾਸਿਲ ਕੀਤੀ ਹੈ, ਇਸ ਮਾਮਲੇ ਵਿੱਚ ਹੁਣ ਤੱਕ ਦਰਜਨ ਦੇ ਕਰੀਬ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ, $500,000 ਡਾਲਰਾਂ ਦੀ ਨਕਦੀ ਜਬਤ ਕੀਤੀ ਜਾ ਚੁੱਕੀ ਹੈ, ਇਸ ਤੋਂ ਇਲਾਵਾ 2 ਘਰ, 3 ਕਾਰਾਂ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਜਿਸ ਵਿੱਚ 2 ਕਿਲੋ ਕੋਕੀਨ, 350 ਗ੍ਰਾਮ ਮੈੱਥ, 4 ਕਿਲੋ ਐਫੀਡਰੀਨ ਬਰਾਮਦ ਕੀਤੀ ਹੈ। ਕੁੱਲ ਮਿਲਾ ਕੇ $4 ਮਿਲੀਅਨ ਦੀ ਚੱਲ-ਅਚੱਲ ਜਾਇਦਾਦ ਇਸ ਮਾਮਲੇ ਵਿੱਚ ਜਬਤ ਕੀਤੀ ਜਾ ਚੁੱਕੀ ਹੈ। ਇਹ ਡਰੱਗ ਆਕਲੈਂਡ ਦੇ ਵੱਖੋ-ਵੱਖ ਪਤਿਆਂ 'ਤੇ ਭੇਜੀ ਜਾਂਦੀ ਸੀ, ਜਿਸ ਵਿੱਚ ਬਹੁਤ ਇਲਾਕੇ ਦੱਖਣੀ-ਪੂਰਬੀ ਆਕਲੈਂਡ ਦੇ ਇਲਾਕੇ ਹਨ।