ਆਕਲੈਂਡ (ਹਰਪ੍ਰੀਤ ਸਿੰਘ) - ਬੀਤੇ ਦਿਨੀਂ ਭਾਰਤੀ ਰਾਸ਼ਟਰਪਤੀ ਦ੍ਰੋਪਦੀ ਮੁਰਮੁ ਜੋ ਆਪਣੇ ਨਿਊਜੀਲੈਂਡ ਦੌਰੇ 'ਤੇ ਆਏ ਹੋਏ ਹਨ, ਨੇ ਭਾਰਤੀ ਭਾਈਚਾਰੇ ਨਾਲ ਇੱਕ ਵਿਸ਼ੇਸ਼ ਮਿਲਣੀ ਕੀਤੀ, ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਭਾਈਚਾਰਾ ਪੁੱਜਿਆ। ਰਾਸ਼ਟਰਪਤੀ ਦ੍ਰੋਪਦੀ ਮੁਰਮੁ ਨੇ ਇਸ ਮੌਕੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਉਹ ਨਿਊਜੀਲੈਂਡ ਵੱਸਦੇ ਭਾਰਤੀ ਭਾਈਚਾਰੇ ਵਲੋਂ ਹਾਸਿਲ ਕੀਤੀਆਂ ਉਪਲਬਧੀਆ 'ਤੇ ਬਹੁਤ ਮਾਣ ਪ੍ਰਗਟਾਉਂਦੇ ਹਨ। ਨਿਊਜੀਲੈਂਡ ਨਾਲ ਵੀ ਉਨ੍ਹਾਂ ਭਾਰਤ ਦੇ ਗਹਿਰੇ ਰਿਸ਼ਤਿਆਂ 'ਤੇ ਚਾਨਣਾ ਪਾਇਆ ਤੇ ਅੰਤ ਵਿੱਚ ਆਕਲੈਂਡ ਵਿੱਚ ਖੋਲੇ ਜਾਣ ਵਾਲੇ ਕੋਂਸੁਲੇਟ ਜਨਰਲ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨਾਲ ਆਕਲੈਂਡ ਵੱਸਦੇ ਭਾਈਚਾਰੇ ਨੂੰ ਕਾਫੀ ਲਾਹਾ ਮਿਲੇਗਾ।