ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੇ ਨੌਜਵਾਨ ਨੂੰ ਆਪਣੀ ਇੰਡੀਆ ਤੋਂ ਆਈ ਨਵੀਂ ਵਿਆਹੀ ਪਤਨੀ ਦੀ ਵਾਰ-ਵਾਰ ਕੁੱਟਮਾਰ ਕਰਨ, ਉਸ ਨਾਲ ਉਸਦੀ ਮਰਜੀ ਤੋਂ ਬਗੈਰ ਸ਼ਰੀਰਿਕ ਸਬੰਧ ਬਨਾਉਣ ਦੇ ਦੋਸ਼ ਹੇਠ 7 ਸਾਲ 10 ਮਹੀਨੇ ਦੀ ਸਜਾ ਹੋਈ ਸੀ। ਹੁਣ ਨੌਜਵਾਨ ਨੇ ਇਸ ਸਜਾ ਖਿਲਾਫ ਅਪੀਲ ਕੀਤੀ ਸੀ ਤੇ ਇਹ ਕਿਹਾ ਗਿਆ ਸੀ ਕਿ ਉਸਦੇ ਕੇਸ ਵਿੱਚ ਕਈ ਕਈ ਤੱਥਾਂ ਨੂੰ, ਅਣਗੋਲਿਆ ਗਿਆ ਹੈ, ਪਰ ਇਸ ਅਪੀਲ ਨੂੰ ਬੇਬੁਨਿਆਦ ਦੱਸਦਿਆਂ ਸਿਰੇ ਤੋਂ ਖਾਰਿਜ ਕਰ ਦਿੱਤਾ ਗਿਆ ਹੈ। ਨੌਜਵਾਨ ਜੋੜੀ ਦਾ ਵਿਆਹ 2017 ਵਿੱਚ ਇੰਡੀਆ ਵਿੱਚ ਹੋਇਆ ਸੀ ਤੇ 2018 ਵਿੱਚ ਨੌਜਵਾਨ ਦੀ ਘਰਵਾਲੀ ਨਿਊਜੀਲੈਂਡ ਆ ਗਈ ਸੀ, ਜਿਸ ਤੋਂ ਬਾਅਦ ਤੱਸ਼ਦਦ ਦਾ ਇਹ ਦੌਰ ਉਸ ਵੇਲੇ ਸ਼ੁਰੂ ਹੋਇਆ, ਜਦੋਂ ਘਰਵਾਲੀ 'ਤੇ ਵਰਕ ਵੀਜਾ ਨਾ ਹੋਣ ਦੇ ਚਲਦਿਆਂ ਗੈਰ-ਕਾਨੂੰਨੀ ਢੰਗ ਨਾਲ ਕੰਮ ਕਰਨ ਦਾ ਦਬਾਅ ਬਣਾਇਆ ਗਿਆ, ਪਰ ਨੌਜਵਾਨ ਮੁਟਿਆਰ ਨੇ ਇਸ ਤੋਂ ਨਾਂਹ ਕਰ ਦਿੱਤੀ। ਇਹ ਸਜਾ ਅਪ੍ਰੈਲ 2023 ਵਿੱਚ ਸੁਣਾਈ ਗਈ ਸੀ।