ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਜਿਲ੍ਹਾ ਅਦਾਲਤ ਵਿੱਚ ਅੱਜ ਉਸ 25 ਸਾਲਾ ਨੌਜਵਾਨ ਵਲੋਂ ਆਪਣੇ 'ਤੇ ਲੱਗੇ ਸਾਰੇ ਦੋਸ਼ ਕਬੂਲ ਲਏ ਗਏ, ਜਿਸਨੇ ਦਰਜਨਾਂ ਆਕਲੈਂਡ ਵਾਸੀਆਂ ਤੋਂ ਨਕਲੀ ਪੁਲਿਸ ਅਫਸਰ ਬਣਕੇ $337,000 ਠੱਗ ਲਏ। ਦੋਸ਼ੀ ਨੌਜਵਾਨ ਯੂਕੇ ਦਾ ਨਾਗਰਿਕ ਦੱਸਿਆ ਜਾ ਰਿਹਾ ਹੈ। ਉਸ 'ਤੇ 27 ਵੱਖੋ-ਵੱਖ ਦੋਸ਼ ਲਾਏ ਗਏ ਸਨ, ਹੁਣ ਨਵੰਬਰ ਵਿੱਚ ਇਸ ਨੌਜਵਾਨ ਨੂੰ ਸਜਾ ਸੁਣਾਈ ਜਾਣੀ ਹੈ ਅਤੇ ਤੱਦ ਤੱਕ ਉਸਨੂੰ ਹਿਰਾਸਤ ਵਿੱਚ ਹੀ ਰੱਖਿਆ ਜਾਏਗਾ।