ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਟ੍ਰਾਂਸਪੋਰਟ ਮਨਿਸਟਰ ਸੀਮਿਓਨ ਬਰਾਉਨ ਅੱਜ ਟਾਕਾਨਿਨੀ ਗੁਰੂਘਰ ਨਤਮਸਤਕ ਹੋਣ ਪੁੱਜੇ, ਉਨ੍ਹਾਂ ਨਾਲ ਇਸ ਮੌਕੇ ਨੈਸ਼ਨਲ ਪਾਰਟੀ ਐਮ ਪੀ ਰੀਮਾ ਨਾਖਲੇ, ਸੁਪਰੀਟੈਂਡੇਂਟ ਰਾਕੇਸ਼ ਨਾਇਡੁ ਅਤੇ ਏ ਕੇ ਐਲ ਫੁੱਟਬਾਲ ਕਲੱਬ ਮਾਰਕੀਟਿੰਗ, ਟਿਕਟਿੰਗ ਮੈਨੇਜਰ ਮਾਈਕ ਕਰੇਟਨ ਵੀ ਇਸ ਮੌਕੇ ਉਨ੍ਹਾਂ ਦੇ ਨਾਲ ਪੁੱਜੇ। ਮਨਿਸਟਰ ਸੀਮਿਓਨ ਬਰਾਉਨ ਨਾਲ ਇਸ ਮੌਕੇ ਕਈ ਅਹਿਮ ਮੁੱਦੇ ਜਿਵੇਂ ਕਿ ਗੁਰੂਘਰ ਵਿਖੇ ਲਾਇਸੈਂਸ ਬਨਵਾਉਣ ਦਾ ਮੱੁਦਾ, ਵੀਜਾ ਫੀਸਾਂ ਵਿੱਚ ਵਾਧਿਆਂ ਦਾ ਮੁੱਦਾ, ਪੰਜਾਬੀ ਸਕੂਲ ਫਸੀਲਟੀ ਦੇ ਮੁੱਦੇ 'ਤੇ ਗੱਲਬਾਤ ਹੋਈ। ਮਨਿਸਟਰ ਸੀਮਿਓਨ ਬਰਾਉਨ ਨੇ ਇਸ ਮੌਕੇ ਪੰਜਾਬੀ ਸਕੂਲ, ਚਾਈਲਡਕੇਅਰ ਤੇ ਸਪੋਰਟਸ ਕੰਪਲੈਕਸ ਦਾ ਦੌਰਾ ਵੀ ਕੀਤਾ।