ਸੁਪਰੀਮ ਸਿੱਖ ਸੁਸਾਇਟੀ ਅਤੇ ਸਮੂਹ ਭਾਈਚਾਰੇ ਵਲੋਂ ਵੀਰ ਦੇਬੇ ਮਾਨ ਨੂੰ ਬਹੁਤ-ਬਹੁਤ ਮੁਬਾਰਕਾਂ
ਆਕਲੈਂਡ (ਹਰਪ੍ਰੀਤ ਸਿੰਘ) - ਸੁਖਦੇਵ ਸਿੰਘ ਦੇਬਾ ਮਾਨ, ਜੋ ਕਿ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜੀਲੈਂਡ ਦੇ ਸਰਗਰਮ ਮੈਂਬਰ ਹਨ ਅਤੇ ਬੀਤੇ 25 ਸਾਲਾਂ ਤੋਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਤਨੋਂ, ਮਨੋਂ, ਧਨੋਂ ਹਮੇਸ਼ਾ ਹੀ ਹਾਜਿਰ ਰਹੇ ਹਨ, ਨੇ ਅਜਿਹੀ ਉਪਲਬਧੀ ਹਾਸਿਲ ਕੀਤੀ ਹੈ, ਜਿਸ 'ਤੇ ਨਾ ਸਿਰਫ ਸਮੂਹ ਭਾਈਚਾਰੇ ਨੂੰ ਮਾਣ ਹੋਏਗਾ, ਬਲਕਿ ਇਹ ਇੱਕ ਚੰਗਤ ਪ੍ਰੇਰਣਾ ਸਰੋਤ ਸਾਬਿਤ ਹੋਏਗਾ ਸਾਡੇ ਆਉਣ ਵਾਲੇ ਅਤੇ ਸਾਡੇ ਵੱਡੇ ਹੋ ਰਹੇ ਬੱਚਿਆਂ ਲਈ।
ਦੇਬੇ ਮਾਨ ਹੋਣਾ ਨੇ ਅੱਧਖੜ ਉਮਰ ਦੇ ਇਸ ਦੌਰ ਵਿੱਚ ਵੀ ਸਾਬਿਤ ਕਰ ਦਿੱਤਾ ਹੈ ਕਿ ਉਮਰ ਸਿਰਫ ਇੱਕ ਨੰਬਰ ਹੈ, ਉਨ੍ਹਾਂ ਨੇ ਬੀਤੇ ਸ਼ਨੀਵਾਰ ਪਾਲਮਰਸਟਨ ਨਾਰਥ ਵਿਖੇ ਹੋਈ ਆਈ ਐਫ ਬੀਬੀ ਪ੍ਰੋ ਲੀਗ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਭਾਰ, ਉਮਰ ਵਰਗ ਵਿੱਚ 4 ਗੋਲਡ ਮੈਡਲ ਜਿੱਤੇ ਹਨ।
ਹੈਰਾਨੀ ਅਤੇ ਹੋਰ ਵੀ ਖੁਸ਼ੀ ਦੀ ਗੱਲ ਇਹ ਹੈ ਕਿ ਉਨ੍ਹਾਂ ਇਸ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਭਾਗ ਲ਼ਿਆ ਸੀ।
ਨਾ ਸਿਰਫ ਉਨ੍ਹਾਂ ਲਈ ਬਲਕਿ ਇਹ ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਲਈ ਵੱਡੀ ਉਪਲਬਧੀ ਹੈ। ਉਨ੍ਹਾਂ ਦੀ ਇਸ ਉਪਲਬਧੀ 'ਤੇ ਉਨ੍ਹਾਂ ਨੂੰ, ਉਨ੍ਹਾਂ ਦੇ ਭਰਾ ਬਲਦੇਵ ਸਿੰਘ ਮਾਨ ਨੂੰ, ਉਨ੍ਹਾਂ ਦੇ ਪਰਿਵਾਰ ਨੂੰ ਸੁਪਰੀਮ ਸਿੱਖ ਸੁਸਾਇਟੀ, ਉਨ੍ਹਾਂ ਦੇ ਦੋਸਤਾਂ-ਮਿੱਤਰਾਂ ਅਤੇ ਨਿਊਜੀਲੈਂਡ ਵੱਸਦੇ ਸਮੂਹ ਭਾਈਚਾਰੇ ਵਲੋਂ ਬਹੁਤ-ਬਹੁਤ ਮੁਬਾਰਕਾਂ।