ਆਕਲੈਂਡ (ਹਰਪ੍ਰੀਤ ਸਿੰਘ) - ਓਟਾਰਾ ਦੇ ਡਾਸਨ ਰੋਡ ਸਥਿਤ ਸੁਪਰਵੇਲੀਉ ਡੇਅਰੀ ਸ਼ਾਪ ਦਾ ਮਾਲਕ ਪ੍ਰਿਯੇਸ਼ ਧਰੀਆ ਅਤੇ ਉਸਦੇ ਲਈ ਕੰਮ ਕਰਦੇ ਕਰਮਚਾਰੀ ਸੱਚਮੁੱਚ ਬਹੁਤ ਸਹਿਮ ਭਰੇ ਮਾਹੌਲ ਵਿੱਚ ਹਨ। ਪ੍ਰਿਯੇਸ਼ ਅਨੁਸਾਰ ਉਸਦੀ ਸ਼ਾਪ 24 ਘੰਟੇ ਖੱਿਲੀ ਰਹਿੰਦੀ ਹੈ ਅਤੇ ਅਜੇ ਬੀਤੇ ਸੋਮਵਾਰ ਹੀ ਉਸਦੀ ਸ਼ਾਪ 'ਤੇ ਲੁੱਟ ਦੀ ਵਾਰਦਾਤ ਹੋਈ ਸੀ ਕਿ ਦੁਬਾਰਾ ਐਤਵਾਰ ਤੜਕੇ ਵੇਲੇ ਫਿਰ ਤੋਂ ਲੁਟੇਰੇ ਉਸਦੀ ਸ਼ਾਪ ਵਿੱਚ ਆ ਵੜੇ। ਪ੍ਰਿਯੇਸ਼ ਦੀ ਸ਼ਾਪ ਵਿੱਚ ਫੋਗ ਕੈਨਨ ਅਤੇ ਪੈਨਿਕ ਅਲਾਰਮ ਵੀ ਲੱਗੇ ਹੋਏ ਹਨ, ਪਰ ਉਸਦਾ ਕੋਈ ਫਾਇਦਾ ਨਹੀਂ ਨਿੱਕਲ ਰਿਹਾ। ਪ੍ਰਿਯੇਸ਼ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਇਨ੍ਹਾਂ ਉਪਕਰਨਾਂ ਦਾ ਬਿਲਕੁਲ ਵੀ ਖੌਫ ਨਹੀਂ ਅਤੇ ਇਹ ਵੀ ਕਿ ਉਸਨੂੰ ਹੁਣ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਲੁਟੇਰੇ ਦੁਬਾਰਾ ਤੋਂ ਉਸਦੇ ਸਟੋਰ ਨੂੰ ਨਿਸ਼ਾਨਾ ਬਨਾਉਣਗੇ।