ਆਕਲੈਂਡ (ਹਰਪ੍ਰੀਤ ਸਿੰਘ) - ਇਸ ਵੇਲੇ ਨਿਊਜੀਲੈਂਡ ਦੇ ਸਾਰੇ ਬੈਂਕ ਹੀ ਮੋਰਗੇਜ 'ਤੇ ਵਿਆਜ ਦਰਾਂ ਘਟਾ ਰਹੇ ਹਨ ਅਤੇ ਇਹ ਫੈਸਲਾ ਹਜਾਰਾਂ-ਲੱਖਾਂ ਨਿਊਜੀਲੈਂਡ ਵਾਸੀਆਂ ਨੂੰ ਲਲਚਾ ਰਿਹਾ ਹੈ ਕਿ ਉਹ ਇਨ੍ਹਾਂ ਨਵੀਆਂ ਵਿਆਜ ਦਰਾਂ 'ਤੇ ਆਪਣਾ ਮੋਰਗੇਜ ਕਰਵਾਕੇ ਕਿਸ਼ਤਾਂ ਛੋਟੀਆਂ ਕਰ ਲੈਣ, ਪਰ ਇੱਥੇ ਦੱਸਦੀਏ ਕਿ ਮਾਹਿਰ ਕਹਿੰਦੇ ਹਨ ਕਿ ਤੁਹਾਨੂੰ ਇਹ ਫੈਸਲਾ ਹਜਾਰਾਂ ਡਾਲਰਾਂ ਦੇ ਫਾਲਤੂ ਦੇ ਖਰਚੇ ਦੇ ਰੂਪ ਵਿੱਚ ਭੁਗਤਣਾ ਪੈ ਸਕਦਾ ਹੈ। ਉਦਾਹਰਨ ਦੇ ਤੌਰ 'ਤੇ ਇੱਕ ਵਿਅਕਤੀ ਜੋ 3 ਸਾਲ ਪਹਿਲਾਂ ਆਪਣਾ ਫਿਕਸਡ ਮੋਰਗੇਜ ਖਤਮ ਕਰਨ ਦੀ ਸੋਚ ਰਿਹਾ ਹੈ, ਜਿਸਨੇ $600,000 ਦਾ ਮੋਰਗੇਜ ਲਿਆ ਸੀ, ਉਸਨੂੰ ਇਹ ਲੋਨ ਪਹਿਲਾਂ ਖਤਮ ਕਰਨ ਦੇ ਚਲਦਿਆਂ $50,000 ਤੱਕ ਦੀ ਬ੍ਰੇਕ ਫੀਸ ਜਾਂ ਪ੍ਰੀ-ਪੈਮੇਂਟ ਫੀਸ ਲੱਗ ਸਕਦੀ ਹੈ ਤੇ ਸ਼ਾਰਟ ਟਰਮ ਵਾਲਿਆਂ ਨੂੰ ਵੀ $3000 ਤੱਕ ਦੇ ਇਹ ਚਾਰਜ ਅਦਾ ਕਰਨੇ ਪੈ ਸਕਦੇ ਹਨ। ਸੋ ਜੋ ਵੀ ਫੈਸਲਾ ਲੈਣਾ ਉਹ ਸੋਚ ਸਮਝ ਕੇ ਲਿਓ।