ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਵਲੋਂ ਬੀਤੇ ਸ਼ੁੱਕਰਵਾਰ ਐਲਾਨ ਕੀਤਾ ਗਿਆ ਸੀ ਕਿ ਆਮ ਨਿਊਜੀਲੈਂਡ ਵਾਸੀਆਂ ਦੇ ਮਿਲੀਅਨ ਡਾਲਰਾਂ ਦਾ ਟੈਕਸ ਦਾ ਪੈਸਾ ਬਚਾਉਣ ਲਈ ਉਨ੍ਹਾਂ ਵਲੋਂ ਵੱਖੋ-ਵੱਖ ਵੀਜਿਆਂ ਦੀਆਂ ਸ਼੍ਰੇਣੀਆਂ ਦੀਆਂ ਫੀਸਾਂ ਵਿੱਚ ਵਾਧੇ ਕੀਤੇ ਗਏ ਹਨ, ਪਰ ਇਹ ਵਾਧੇ ਬਹੁਤ ਜਿਆਦਾ 30% ਤੋਂ 50% ਤੱਕ ਹਨ, ਜੋ ਜਾਹਿਰ ਤੌਰ 'ਤੇ ਪ੍ਰਵਾਸੀਆਂ ਲਈ ਬਿਲਕੁਲ ਵੀ ਨਿਆਂ-ਸੰਗਤ ਨਹੀਂ ਹਨ। ਅਜਿਹੇ ਵਿੱਚ ਤੁਹਾਡਾ ਕੀ ਵਿਚਾਰ ਹੈ, ਤੁਸੀਂ ਕੁਮੈਂਟਾਂ ਵਿੱਚ ਜਰੂਰ ਦੱਸੋ।
ਵੱਖੋ-ਵੱਖ ਵੀਜਾ ਸ਼੍ਰੇਣੀਆਂ ਵਿੱਚ ਹੋਏ ਵਾਧੇ ਇਸ ਤਰ੍ਹਾਂ ਹਨ:
Skilled Residence Category migrant visas from $4290 to $6450
Entrepreneur Residence Category visa from $6860 to $14,890
Active Investor Plus Category from $7900 to $27,470
Residence from Work Category from $4240 to $6490
Family Category from $2750 to $5360
Dependent Child visa from $2750 to $3230
Parent Retirement Category from $5260 to $12,850
Employees of Relocating Business Category from $4350 to $5510
Pitcairn Islanders from $1610 to $1940
Temporary Retirement Category visitor visa from $3790 to $7791
Student visas from $375 to $750
Post-study work visa from $700 to $1670
Work to Residence and Partner work visa both up from $860 to $1630
Entrepreneur Work Visa from $3920 to $12,380
Working Holiday scheme from $420 to $670, with extensions to the scheme going from $420 to $700
Accredited Employer Work Visa from $750 to $1540