ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਨਿਊਜੀਲੈਂਡ ਅਨੁਸਾਰ ਇਸ ਵੇਲੇ ਅਜਿਹਾ ਰੁਝਾਣ ਜੋਰਾਂ 'ਤੇ ਹੈ, ਜਿਸ ਵਿੱਚ ਭਾਰਤ ਵਿੱਚ ਬੈਠੇੇ ਇਮੀਗ੍ਰੇਸ਼ਨ ਐਜੰਟ ਆਮ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਇਹ ਏਜੰਟ ਉਨ੍ਹਾਂ ਲੋਕਾਂ ਨੂੰ ਨਕਲੀ ਵੀਜੀਟਰ ਵੀਜਾ ਜਾਂ ਵਰਕ ਵੀਜਾ ਦਿਖਾਅ ਕੇ ਲੱਖਾਂ ਰੁਪਏ ਠੱਗ ਲੈਂਦੇ ਹਨ, ਜੋ ਨਿਊਜੀਲੈਂਡ ਆਉਣਾ ਚਾਹੁੰਦੇ ਹਨ। ਇਮੀਗ੍ਰੇਸ਼ਨ ਨਿਊਜੀਲ਼ੈਂਡ ਦੇ ਦਿੱਲੀ ਸਥਿਤ ਦਫਤਰ ਰਿਸਕ ਐਂਡ ਵੇਰੀਫੀਕੇਸ਼ਨ ਆਫਿਸ ਜੋ ਸਾਊਥ ਏਸ਼ੀਆ ਦੀਆਂ ਸਾਰੀਆਂ ਵੀਜਾ ਫਾਈਲਾ ਨੂੰ ਅਸੈੱਸ ਕਰਦਾ ਹੈ, ਅਨੁਸਾਰ ਇਹ ਠੱਗ ਏਜੰਟ ਨਕਲੀ ਕਾਗਜਾਤ ਲਾਕੇ ਲੋਕਾਂ ਵਲੋਂ ਵੀਜੇ ਅਪਲਾਈ ਕਰਦੇ ਹਨ, ਜਦਕਿ ਇਹ ਏਜੰਟ ਅਜਿਹਾ ਕਰਨ ਲਈ ਬਿਲਕੁਲ ਵੀ ਅਧਿਕਾਰਿਤ ਨਹੀਂ ਹੁੰਦੇ। ਇੱਥੋਂ ਤੱਕ ਕਿ ਏਜੰਟ ਆਮ ਲੋਕਾਂ ਨਕਲੀ ਵੀਜੇ ਵੀ ਦਿਖਾਅ ਕੇ ਲੱਖਾਂ ਰੁਪਏ ਠੱਗਦੇ ਹਨ ਅਤੇ ਇਹ ਲੋਕ ਉਨ੍ਹਾਂ ਵੀਜਿਆਂ 'ਤੇ ਟਰੈਵਲ ਕਰਦੇ ਫੜੇ ਜਾਂਦੇ ਹਨ। ਕਿਸੇ ਵੀ ਅਜਿਹੇ ਏਜੰਟ 'ਤੇ ਬਿਲਕੁਲ ਵਿਸ਼ਵਾਸ਼ ਨਾ ਕੀਤਾ ਜਾਏ ਤੇ ਅੰਬੈਸੀ ਵਿੱਚ ਦਿੱਤੇ ਹਰ ਕਾਗਜਾਤ ਦੀ ਅਤੇ ਵੀਜਾ ਦੀ ਪੂਰੀ ਵੇਰੀਫੀਕੇਸ਼ਨ ਕੀਤੀ ਜਾਏ।