ਆਕਲ਼ੈਂਡ (ਹਰਪ੍ਰੀਤ ਸਿੰਘ) - ਟ੍ਰਾਂਸਪੋਰਟ ਮਨਿਸਟਰ ਸਿਿਮਓਨ ਬਰਾਊਨ ਨੇ ਬੀਤੇ ਦਿਨੀਂ ਐਲਾਨ ਕਰਦਿਆਂ ਦੱਸਿਆ ਹੈ ਕਿ ਇਸ ਸਾਲ ਸਰਕਾਰ ਵਲੋਂ ਕੰਜੈਸ਼ਨ ਚਾਰਜ ਨਾਮ ਦਾ ਕਾਨੂੰਨ ਲਿਆਉਂਦਾ ਜਾਏਗਾ, ਜਿਸ ਤਹਿਤ ਕਾਉਂਸਲਾਂ ਤਰਤੀਬਬੱਧ ਢੰਗ ਨਾਲ ਇੱਕ ਵਿਸ਼ੇਸ਼ ਸਮੇਂ ਜਾਂ ਵਿਸ਼ੇਸ਼ ਥਾਂ ਤੋਂ ਲੰਘਣ ਵਾਲੇ ਕਾਰ ਚਾਲਕਾਂ ਤੋਂ ਚਾਰਜ ਕਰ ਸਕਣਗੀਆਂ। ਮਨਿਸਟਰ ਸਿਿਮਓਨ ਬਰਾਊਨ ਅਨੁਸਾਰ ਇਸ ਚਾਰਜ ਦੀ ਮੱਦਦ ਨਾਲ ਨਾ ਸਿਰਫ ਮਾਲੀਆ ਵਧੇਗਾ, ਬਲਕਿ ਸੜਕਾਂ 'ਤੇ ਵਧਣ ਵਾਲੀ ਭੀੜ ਨੂੰ ਘਟਾਇਆ ਵੀ ਜਾ ਸਕੇਗਾ। ਬਰਾਊਨ ਆਕਲੈਂਡ ਦੇ ਮਨਿਸਟਰ ਫਾਰ ਆਕਲੈਂਡ ਵੀ ਹਨ ਅਤੇ ਉਹ ਆਕਲੈਂਡ ਵਿੱਚ ਸ਼ੁਰੂ ਤੋਂ ਹੀ ਇਹ ਚਾਰਜ ਲਾਉਣ ਦੀ ਸਿਫਾਰਿਸ਼ ਕਰਦੇ ਆ ਰਹੇ ਹਨ।