ਆਕਲੈਂਡ (ਹਰਪ੍ਰੀਤ ਸਿੰਘ) - ਕਾਨੂੰਨੀ ਸੀਮਾ ਤੋਂ 3 ਗੁਣਾ ਜਿਆਦਾਾ ਅਲਕੋਹਲ ਪੀਕੇ ਗੱਡੀ ਚਲਾਉਣ ਦੇ ਦੋਸ਼ ਹੇਠ ਕੁਈਨਜ਼ਟਾਊਨ ਦੇ ਨੌਜਵਾਨ ਨੂੰ 11 ਮਹੀਨੇ ਦੀ ਸਜਾ ਸੁਣਾਈ ਗਈ ਹੈ, ਦਰਅਸਲ ਜਨਵਰੀ ਵਿੱਚ ਵੀ ਇਸ ਨੌਜਵਾਨ 'ਤੇ ਲੋੜ ਤੋਂ ਵੱਧ ਅਲਕੋਹਲ ਪੀਕੇ ਗੱਡੀ ਚਲਾਉਣ ਦੇ ਦੋਸ਼ ਲੱਗੇ ਸਨ। ਪਰ ਦੁਬਾਰਾ ਇਸ ਨੂੰ ਨਸ਼ੇ ਦੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਫੜੇ ਜਾਣ ਕਾਰਨ ਇਹ ਸਜਾ ਸੁਣਾਈ ਗਈ ਹੈ।