ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੀ ਇੱਕ ਮਹਿਲਾ ਨੂੰ ਅਦਾਲਤ ਵਲੋਂ ਆਪਣੇ ਪਾਲਤੂ ਜਾਨਵਰ ਨਾਲ ਮਾੜਾ ਵਿਵਹਾਰ ਕਰਨ ਅਤੇ ਉਸਨੂੰ ਚੈਨ ਨਾਲ ਬੰਨਕੇ ਰੱਖਣ ਦੇ ਜੁਰਮ ਹੇਠ $20,000 ਦਾ ਜੁਰਮਾਨਾ ਕੀਤਾ ਗਿਆ ਹੈ। ਚੈਨ ਨਾਲ ਬੰਨਣ ਕਾਰਨ ਅਤੇ ਭੁੱਖੇ ਰੱਖਣ ਕਾਰਨ ਪਾਲਤੂ ਜਾਨਵਰ ਦੀ ਹਾਲਤ ਬਹੁਤ ਮਾੜੀ ਹੋ ਗਈ ਸੀ, ਜਿਸ ਕਾਰਨ ਪਾਲਤੂ ਜਾਨਵਰ ਦੀ ਮੌਤ ਵੀ ਹੋ ਗਈ ਸੀ।