ਆਕਲੈਂਡ (ਹਰਪ੍ਰੀਤ ਸਿੰਘ) - ਮਾਹਿਰ ਅਤੇ ਆਪਣੇ ਕਿੱਤੇ ਵਿੱਚ ਕਾਫੀ ਮਸ਼ਹੂਰੀ ਖੱਟ ਚੁੱਕੇ ਅਰਥਸ਼ਾਸਤਰੀ ਟੋਮੀ ਅਲੈਗਜੈਂਡਰ ਨੇ ਯਾਦ ਦੁਆਇਆ ਹੈ ਕਿ ਕਿਵੇਂ ਰਿਜ਼ਰਵ ਬੈਂਕ ਨੇ ਅਗਸਤ 2025 ਤੱਕ ਓਫੀਸ਼ਲ ਕੇਸ਼ ਰੇਟ ਨਾ ਘਟਾਉਣ ਦੀ ਗੱਲ ਆਖੀ ਸੀ, ਪਰ ਬੀਤੇ ਦਿਨੀਂ ਰਿਜ਼ਰਵ ਬੈਂਕ ਵਲੋਂ 0.25% ਓਫੀਸ਼ਲ ਕੇਸ਼ ਰੇਟ ਘਟਾਉਣ ਦਾ ਫੈਸਲਾ ਲਿਆ ਗਿਆ, ਜਿਸਨੇ ਨਾ ਸਿਰਫ ਸਭ ਨੂੰ ਹੈਰਾਨ ਕੀਤਾ, ਬਲਕਿ ਨਿਊਜੀਲੈਂਡ ਦੇ ਹੋਰਨਾਂ ਵੱਡੇ ਬੈਂਕਾਂ ਨੂੰ ਵੀ ਮੋਰਗੇਜ ਤੇ ਹੋਰ ਲੋਨਾਂ 'ਤੇ ਵਿਆਜ ਦਰਾਂ ਘਟਾਉਣ ਲਈ ਪ੍ਰੇਰਿਆ। ਟੋਮ ਨੇ ਫਿਰ ਤੋਂ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਦੇ ਖਤਮ ਹੋਣ ਤੋਂ ਪਹਿਲਾਂ ਹੀ ਠੰਢੀ ਪਈ ਰੀਅਲ ਅਸਟੇਟ ਮੁੜ ਤੋਂ ਸੁਰਜੀਤ ਹੋਏਗੀ ਅਸਿੱਧੇ ਤੌਰ 'ਤੇ ਘਰਾਂ ਦੇ ਮੁੱਲ ਹੁਣ ਵਧਣਾ ਤੈਅ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਇਮਪਲਾਇਮੈਂਟ ਤੇ ਅਕਸੈਸ ਆਫ ਕ੍ਰੈਡਿਟ ਵਾਲੇ ਪਾਸੇ ਸੁਧਾਰ ਹੋਣ ਨੂੰ ਅਜੇ ਸਮਾਂ ਲੱਗੇਗਾ।