ਮੈਲਬੋਰਨ (ਹਰਪ੍ਰੀਤ ਸਿੰਘ) - ਸਟੇਟਸ ਐਨ ਜੈਡ ਦੇ ਜੂਨ ਦੇ ਜਾਰੀ ਆਂਕੜੇ ਦੱਸਦੇ ਹਨ ਕਿ ਅਜੇ ਵੀ ਨਿਊਜੀਲੈਂਡ ਛੱਡਕੇ ਜਾਣ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਹੈ। ਜੂਨ ਵਿੱਚ ਨਿਊਜੀਲੈਂਡ ਵਾਸੀਆਂ ਦਾ 'ਨੈੱਟ ਮਾਈਗ੍ਰੇਸ਼ਨ ਲੋਸ" 55,300 ਰਿਹਾ ਸੀ, ਕੁੱਲ 80,200 ਨਿਊਜੀਲੈਂਡ ਵਾਸੀਆਂ ਨੇ ਜੂਨ ਵਿੱਚ ਨਿਊਜੀਲੈਂਡ ਛੱਡਿਆ ਅਤੇ 24,900 ਨੇ ਇਸ ਸਮੇਂ ਦੌਰਾਨ ਵਾਪਸੀ ਕੀਤੀ। 55,300 ਦਾ ਇਹ ਆਂਕੜਾ ਭਾਂਵੇ ਮਈ ਦੇ ਨਿਊਜੀਲੈਂਡ ਵਾਸੀਆਂ ਦੇ 60,000 ਦੇ ਮਾਈਗ੍ਰੇਸ਼ਨ ਲੋਸ ਦੀ ਬਰਾਬਰੀ ਨਹੀਂ ਕਰਦਾ, ਪਰ ਅਜੇ ਵੀ ਜੂਨ ਦਾ ਨੈੱਟ ਮਾਈਗ੍ਰੇਸ਼ਨ ਲੋਸ ਰਿਕਾਰਡ ਪੱਧਰ 'ਤੇ ਮੰਨਿਆ ਜਾ ਰਿਹਾ ਹੈ, ਕਿਉਂਕਿ ਪੁਰਾਣਾ ਰਿਕਾਰਡ 2012 ਦਾ ਸੀ, ਜਦੋਂ 44,200 ਨਿਊਜੀਲੈਂਡ ਵਾਸੀ ਨਿਊਜੀਲੈਂਡ ਨੂੰ ਅਲਵਿਦਾ ਕਹਿਕੇ ਗਏ ਸਨ।