ਆਕਲੈਂਡ (ਹਰਪ੍ਰੀਤ ਸਿੰਘ) - ਭਾਰਤੀ ਵਿਿਦਆਰਥੀ ਜੋ ਕਿਸੇ ਵੇਲੇ ਨਿਊਜੀਲੈਂਡ ਲਈ ਅੰਤਰ-ਰਾਸ਼ਟਰੀ ਵਿਿਦਆਰਥੀਆਂ ਦੇ ਸਟੱਡੀ ਵੀਜਾ ਕਾਰੋਬਾਰ ਦਾ ਨਿਊਜੀਲੈਂਡ ਲਈ ਬਿਲੀਅਨ ਡਾਲਰਾਂ ਦਾ ਕਾਰੋਬਾਰ ਸੀ, ਇਸ ਵੇਲੇ ਹੈਰਾਨੀਜਣਕ ਢੰਗ ਨਾਲ ਨਾ-ਮਾਤਰ ਦੇ ਕਰੀਬ ਪੁੱਜਦਾ ਨਜਰ ਆ ਰਿਹਾ ਹੈ। ਬੀਤੇ 6 ਮਹੀਨਿਆਂ ਤੋਂ ਜੂਨ ਤੱਕ ਭਾਰਤੀਆਂ ਲਈ ਹਰ ਤਰ੍ਹਾਂ ਦੀਆਂ ਸੰਸਥਾਵਾਂ ਵਿੱਚ ਵਿਿਦਆਰਥੀ ਵੀਜਾ ਲਈ ਵੀਜਾ ਰੱਦ ਕੀਤੇ ਜਾਣ ਦੀ ਦਰ ਹੋਰ ਵੀ ਜਿਆਦਾ ਤੇ ਰਿਕਾਰਡ ਪੱਧਰ 'ਤੇ ਡਿੱਗੀ ਹੈ, ਜਿੱਥੇ ਅੰਤਰ-ਰਾਸ਼ਟਰੀ ਵਿਿਦਆਰਥੀ ਤੇ ਐਜੰਟ ਹੁਣ ਦੂਜੇ ਦੇਸ਼ਾਂ ਦਾ ਰੁੱਖ ਕਰਨਾ ਜਿਆਦਾ ਮੁਨਾਸਿਬ ਸਮਝ ਰਹੇ ਹਨ, ਉੱਥੇ ਹੀ ਇਮੀਗ੍ਰੇਸ਼ਨ ਨਿਊਜੀਲੈਂਡ ਦਾ ਤਰਕ ਹੈ ਕਿ ਉਹ ਆਪਣੇ ਇਮੀਗ੍ਰੇਸ਼ਨ ਮਾਪਦੰਡਾਂ ਦਾ ਮਿਆਰ ਡਿੱਗਣ ਨਹੀਂ ਦੇਣਗੇ। ਵੀਜਾ ਰੱਦ ਕੀਤੇ ਜਾਣ ਦਾ ਸਭ ਤੋਂ ਵੱਡਾ ਕਾਰਨ ਵਿਿਦਆਰਥੀ ਵਲੋਂ ਆਪਣੀ ਵਿੱਤੀ (ਫਾਇਨੈਂਸ਼ਲ) ਸਥਿਤੀ ਨਾਲ ਇਮੀਗ੍ਰੇਸ਼ਨ ਵਿਭਾਗ ਨੂੰ ਸੰਤੁਸ਼ਟ ਨਾ ਕਰ ਪਾਉਣਾ ਦੱਸਿਆ ਜਾ ਰਿਹਾ ਹੈ, ਜਦਕਿ ਇਮੀਗ੍ਰੇਸ਼ਨ ਐਜੰਟਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਸੰਭਾਵਿਤ ਅੰਤਰ-ਰਾਸ਼ਟਰੀ ਵਿਿਦਆਰਥੀਆਂ ਲਈ ਭਾਵ ਜਿਨ੍ਹਾਂ ਵਿਿਦਆਰਥੀਆਂ ਦਾ ਮਨੋਰਥ ਨਿਊਜੀਲੈਂਡ ਆਕੇ ਉਚੇਰੀ ਪੜ੍ਹਾਈ ਹਾਸਿਲ ਕਰਨਾ ਹੀ ਹੈ, ਲਈ ਆਪਣੇ ਸਖਤ ਨਿਯਮਾਂ ਵਿੱਚ ਨਰਮਾਈ ਵਰਤ ਸਕਦੀ ਹੈ।