ਆਕਲੈਂਡ (ਹਰਪ੍ਰੀਤ ਸਿੰਘ) - ਇਮੀਗ੍ਰੇਸ਼ਨ ਮਨਿਸਟਰ ਐਰੀਕਾ ਸਟੇਨਫੋਰਡ ਨੇ ਸਾਫ ਕਰ ਦਿੱਤਾ ਹੈ ਕਿ ਉਹ ਨਿਊਜੀਲੈਂਡ ਦੇ ਇਮੀਗ੍ਰੇਸ਼ਨ ਸਿਸਟਮ ਨੂੰ 'ਯੂਜਰ ਪੇਡ' ਬਨਾਉਣਾ ਚਾਹੁੰਦੇ ਹਨ, ਭਾਵ ਜੋ ਇਸ ਦੀ ਵਰਤੋਂ ਕਰੇਗਾ, ਉਹ ਹੀ ਇਸ ਲਈ ਭੁਗਤਾਨ ਵੀ ਕਰੇਗਾ।
ਬੀਤੇ ਮਹੀਨੇ ਉਨ੍ਹਾਂ ਜੋ ਇਮੀਗ੍ਰੇਸ਼ਨ ਫੀਸਾਂ ਦੇ ਭਾਰੀ ਵਾਧੇ ਦੀ ਗੱਲ ਕਹੀ ਸੀ, ਉਹ ਇਸ ਦਿਸ਼ਾ ਵਿੱਚ ਚੁੱਕਿਆ ਗਿਆ ਅਹਿਮ ਕਦਮ ਸੀ। ਫੀਸਾਂ ਦੇ ਇਨ੍ਹਾਂ ਵਾਧਿਆਂ ਨਾਲ ਨਿਊਜੀਲੈਂਡ ਦੇ ਟੈਕਸਪੇਅਰਜ਼ ਦੇ ਹਰ ਸਾਲ $108.3 ਮਿਲੀਅਨ ਤੱਕ ਬਚਾਏ ਜਾ ਸਕਣਗੇ ਤੇ ਇਨ੍ਹਾਂ ਫੀਸਾਂ ਦੇ ਵਾਧੇ ਨਾਲ ਇੱਕਠੀ ਹੋਣ ਵਾਲੀ ਇਸ ਰਕਮ ਵਿੱਚੋਂ $62.9 ਮਿਲੀਅਨ, ਜੋ ਪ੍ਰਵਾਸੀਆਂ ਦੇ ਬੱਚਿਆਂ ਨੂੰ ਇੰਗਲਿਸ਼ ਭਾਸ਼ਾ ਸਿਖਾਉਣ ਲਈ ਸਰਕਾਰ ਵਲੋਂ ਖਰਚੀ ਜਾਂਦੀ ਹੈ, ਹੁਣ ਇਸ ਇੱਕਠੇ ਹੋਏ ਪੈਸੇ ਸਦਕਾ ਅਦਾ ਕੀਤੀ ਜਾਏਗੀ, ਭਾਵ ਪ੍ਰਵਾਸੀ ਹੀ ਆਪਣੇ ਬੱਚਿਆਂ ਨੂੰ ਇੰਗਲਿਸ਼ ਸਿਖਾਉਣ ਲਈ ਪੈਸੇ ਅਦਾ ਕਰਨਗੇ।