ਆਕਲੈਂਡ (ਹਰਪ੍ਰੀਤ ਸਿੰਘ) - ਟੌਰੰਗੇ ਦੇ ਇੱਕ ਵਿਅਕਤੀ ਨੂੰ ਟੌਰੰਗਾ ਜਿਲ੍ਹਾ ਅਦਾਲਤ ਵਲੋਂ 12 ਸਾਲ 6 ਮਹੀਨੇ ਦੀ ਸਜਾ ਸੁਣਾਈ ਗਈ ਹੈ, ਦੋਸ਼ੀ 'ਤੇ ਆਪਣੇ ਹੀ ਪਾਰਟਨਰ ਦੇ 5 ਭਤੀਜੇ/ ਭਤੀਜਿਆਂ ਦਾ ਯੋਣ ਸੋਸ਼ਣ ਕਰਨ ਦੇ 27 ਦੋਸ਼ ਦਾਇਰ ਹੋਏ ਸਨ, ਜਿਨ੍ਹਾਂ ਵਿੱਚੋਂ 25 ਦੋਸ਼ ਸਾਬਿਤ ਹੋ ਚੁੱਕੇ ਹਨ। ਪੀੜਿਤਾਂ ਦੀ ਉਮਰ 10 ਤੋਂ 15 ਸਾਲ ਦੇ ਵਿਚਾਲੇ ਸੀ, ਜਿਨ੍ਹਾਂ ਨੂੰ ਦੋਸ਼ੀ ਨੇ ਵੱਖੋ-ਵੱਖ ਸਮਿਆਂ ਤੇ ਕਾਫੀ ਲੰਬਾ ਸਮਾਂ ਪ੍ਰਤਾੜਿਤ ਕੀਤਾ। ਅਦਾਲਤ ਨੇ ਇਸ ਨੂੰ ਬਹੁਤ ਹੀ ਘਿਨੌਣਾ ਤੇ ਅਸਹਿਣਯੋਗ ਅਪਰਾਧ ਦੱਸਿਆ।
ਜੇ ਤੁਸੀਂ ਜਾਂ ਤੁਹਾਡਾ ਕੋਈ ਵੀ ਜਾਣਕਾਰ ਅਜਿਹੇ ਦੌਰ ਵਿੱਚੋਂ ਲੰਘ ਰਿਹਾ ਹੈ ਤਾਂ ਅੱਜ ਹੀ ਤੁਸੀਂ 0800 044 334 ਇਸ ਸਰਕਾਰੀ ਨੰਬਰ 'ਤੇ ਸੰਪਰਕ ਕਰ ਸਕਦੇ ਹੋ, ਤੁਹਾਡੀ ਸਾਰੀ ਜਾਣਕਾਰੀ ਨਿੱਜੀ ਰੱਖੀ ਜਾਏਗੀ ਅਤੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਇਸ ਮਾਹੌਲ ਵਿੱਚੋਂ ਸੁਰੱਖਿਅਤ ਕੱਢ ਲਿਆ ਜਾਏਗਾ।