Thursday, 21 November 2024
17 August 2024 New Zealand

ਬਿਨ੍ਹਾਂ ਘਰ ਖ੍ਰੀਦੇ ਜੋੜੇ ਨੂੰ ਹੋਇਆ $20,000 ਦਾ ਮੁਨਾਫਾ

ਬਿਨ੍ਹਾਂ ਘਰ ਖ੍ਰੀਦੇ ਜੋੜੇ ਨੂੰ ਹੋਇਆ $20,000 ਦਾ ਮੁਨਾਫਾ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਸਾਊਥ ਆਕਲੈਂਡ ਦੇ ਜੋੜੇ ਨੂੰ ਆਪਣੇ ਫਾਇਨੈਨਸ਼ਲ ਅਡਵਾਈਜ਼ਰ ਵਲੋਂ $20,000 ਦੇ ਮੁਆਵਾਜੇ ਦੀ ਪੇਸ਼ਕਸ਼ ਦਿੱਤੀ ਗਈ ਹੈ, ਦਰਅਸਲ ਜੋੜੇ ਦਾ ਦਾਅਵਾ ਸੀ ਕਿ ਫਾਇਨੈਨਸ਼ਲ ਅਡਵਾਈਜ਼ਰ ਨੇ ਉਨ੍ਹਾਂ ਨੂੰ ਘਰ ਖ੍ਰੀਦਣ ਦੇ ਮਾਮਲੇ ਵਿੱਚ ਚੰਗੀ ਸਲਾਹ ਨਹੀਂ ਦਿੱਤੀ ਤੇ ਇਸ ਕਾਰਨ ਉਨ੍ਹਾਂ ਨੇ ਇੱਕ ਘਰ ਦੀ ਬੋਲੀ ਦੇ ਕੇ ਉਸਨੂੰ ਖ੍ਰੀਦਣ ਦਾ ਦਾਅਵਾ ਪੇਸ਼ ਕਰ ਦਿੱਤਾ ਸੀ, ਜਦਕਿ ਅਸਲ ਵਿੱਚ ਘਰ ਖ੍ਰੀਦਣ ਤੋਂ ਪਹਿਲਾਂ ਮੋਰਗੇਜ ਅਪਰੂਵਲ ਲਾਜਮੀ ਹੁੰਦੀ ਹੈ। ਫਾਇਨੈਨਸ਼ਲ ਅਡਵਾਈਜ਼ਰ ਨੇ ਉਨ੍ਹਾਂ ਨੂੰ ਨੋਨ-ਬੈਂਕਿੰਗ ਖੇਤਰ ਤੋਂ ਮਹਿੰਗਾ ਕਰਜਾ ਵੀ ਦੁਆਇਆ ਤਾਂ ਜੋ ਉਹ ਘਰ ਖ੍ਰੀਦ ਸਕਣ, ਪਰ ਜੋੜੇ ਨੂੰ ਇਸ ਵਿੱਚ ਕਾਫੀ ਨੁਕਸਾਨ ਹੋਇਆ, ਜਿਸ ਕਾਰਨ ਉਨ੍ਹਾਂ ਨੇ ਚੰਗੀ ਸਲਾਹ ਨਾ ਦੇਣ ਬਦਲੇ ਫਾਇਨੈਨਸ਼ਲ ਅਡਵਾਈਜ਼ਰ ਦੀ ਸ਼ਿਕਾਇਤ ਫਾਇਨੈਨਸ਼ਲ ਸਰਵਿਸਜ਼ ਕੰਪਲੈਂਟ ਲਿਮਟਿਡ ਨੂੰ ਦਿੱਤੀ ਅਤੇ ਫਾਇਨੈਨਸ਼ਲ ਅਡਵਾਈਜ਼ਰ ਨੇ ਉਨ੍ਹਾਂ ਨੂੰ ਹੁਣ $20,000 ਬਤੌਰ ਮੁਆਵਜਾ ਪੇਸ਼ਕਸ਼ ਦਿੱਤੀ ਹੈ।

ADVERTISEMENT
NZ Punjabi News Matrimonials