ਆਕਲੈਂਡ (ਹਰਪ੍ਰੀਤ ਸਿੰਘ) - ਡਰਾਈਵਿੰਗ ਲਾਇਸੈਂਸ ਬਨਵਾਉਣ ਲਈ ਅਜੇ ਵੀ ਲੰਬੀ ਵੇਟਿੰਗ ਲਿਸਟ ਨਵੇਂ ਡਰਾਈਵਰ ਲਾਇਸੈਂਸ ਬਨਵਾਉਣ ਵਾਲਿਆਂ ਲਈ ਦਿੱਕਤ ਦਾ ਕਾਰਨ ਬਣ ਰਹੀ ਹੈ।
ਐਲੀਸਟਰ ਮੈਕਗਰੇਗਰ ਜੋ ਆਕਲੈਂਡ ਵਿੱਚ ਬੀਤੇ 20 ਸਾਲਾਂ ਤੋਂ ਕਾਉਂਟੀਜ਼ ਡਰਾਈਵਿੰਗ ਸਕੂਲ ਚਲਾ ਰਹੇ ਹਨ, ਉਨ੍ਹਾਂ ਦਾ ਕਹਿਣਾ ਹੈ ਕਿ ਅੱਜ ਤੱਕ ਉਨ੍ਹਾਂ ਅਜਿਹਾ ਮਾਹੌਲ ਨਹੀਂ ਦੇਖਿਆ ਸੀ। ਉਨ੍ਹਾਂ ਦੱਸਿਆ ਕਿ ਬੀਤੇ ਕਈ ਮਹੀਨਿਆਂ ਤੋਂ ਫੁੱਲ ਲਾਇਸੈਂਸ ਦਾ ਟੈਸਟ ਦੇਣ ਲਈ ਉਨ੍ਹਾਂ ਦੇ ਇੱਕ ਵਿਿਦਆਰਥੀ ਨੂੰ ਨਜਦੀਕ ਕਿਤੇ ਵੀ ਥਾਂ ਨਹੀਂ ਮਿਲ ਰਹੀ ਸੀ ਤੇ ਇਸੇ ਲਈ ਉਸ ਵਿਿਦਆਰਥੀ ਨੂੰ ਕਰੀਬ 500 ਕਿਲੋਮੀਟਰ ਦਾ ਸਫਰ ਕਰਕੇ ਟੈਸਟ ਦੇਣ ਜਾਣਾ ਪਿਆ।
ਹਾਲਾਂਕਿ ਸਰਕਾਰ ਨੇ ਜੁਲਾਈ ਤੋਂ ਮੁਫਤ ਵਿੱਚ ਦੁਬਾਰਾ ਟੈਸਟ ਦੇਣ ਦਾ ਨਿਯਮ ਖਤਮ ਕਰ ਦਿੱਤਾ ਸੀ ਤਾਂ ਜੋ ਵੇਟਿੰਗ ਲਿਸਟ ਕੁਝ ਘੱਟ ਸਕੇ, ਪਰ ਐਲੀਸਟਰ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਜਿਆਦਾ ਕੁਝ ਫਰਕ ਨਹੀਂ ਪਿਆ ਹੈ ਅਤੇ ਨਾ ਹੀ ਪੈਣ ਵਾਲਾ ਹੈ, ਬਲਕਿ ਐਲੀਸਟਰ ਦੀ ਮੰਨੀਏ ਤਾਂ ਆਉਂਦੇ ਸਮੇਂ ਵਿੱਚ ਟੈਸਟ ਦੇਣ ਵਾਲਿਆਂ ਦੀ ਗਿਣਤੀ ਹੋਰ ਵੀ ਵਧਣ ਜਾ ਰਹੀ ਹੈ ਅਤੇ ਐਲੀਸਟਰ ਅਨੁਸਾਰ ਸਰਕਾਰ ਨੂੰ ਸਿਸਟਮ ਨੂੰ ਦਰੁਸਤ ਕਰਨ ਲਈ ਹੋਰ ਜਰੂਰੀ ਕਦਮ ਚੁੱਕਣੇ ਚਾਹੀਦੇ ਹਨ।