Thursday, 21 November 2024
20 August 2024 New Zealand

ਨਿਊਜੀਲੈਂਡ ਹਿਊਮਨ ਰਾਈਟਸ ਨੇ ਇੱਕੋ ਇਮਪਲਾਇਰ ਨਾਲ ਸਬੰਧਤ ਵਰਕ ਵੀਜੇ ਨੂੰ ਖਤਮ ਕਰਨ ਦੀ ਕਹੀ ਗੱਲ

ਨਿਊਜੀਲੈਂਡ ਹਿਊਮਨ ਰਾਈਟਸ ਨੇ ਇੱਕੋ ਇਮਪਲਾਇਰ ਨਾਲ ਸਬੰਧਤ ਵਰਕ ਵੀਜੇ ਨੂੰ ਖਤਮ ਕਰਨ ਦੀ ਕਹੀ ਗੱਲ - NZ Punjabi News

ਆਕਲੈਂਡ (ਹਰਪ੍ਰੀਤ ਸਿੰਘ) - ਹਿਊਮਨ ਰਾਈਟਸ ਕਮਿਸ਼ਨ ਨੇ ਐਕਰੀਡੇਟਡ ਇਮਪਲਾਇਰ ਵੀਜਾ ਸ਼੍ਰੇਣੀ ਜਾਂ ਹੋਰ ਵੀਜਾ ਸ਼੍ਰੇਣੀ ਤਹਿਤ ਨਿਊਜੀਲੈਂਡ ਆਏ ਪ੍ਰਵਾਸੀਆਂ ਦੇ ਹੁੰਦੇ ਆਰਥਿਕ ਤੇ ਮਾਨਸਿਕ ਸੋਸ਼ਣ ਦੀ ਸਖਤ ਅਲੋਚਨਾ ਕੀਤੀ ਹੈ ਅਤੇ ਨਿਊਜੀਲੈਂਡ ਵਾਸੀਆਂ ਲਈ ਇਸ ਨੂੰ ਸ਼ਰਮਸਾਰ ਕਰਨ ਵਾਲਾ ਮੱੁਦਾ ਦੱਸਦਿਆਂ, ਨਿਊਜੀਲੈਂਡ ਵਾਸੀਆਂ ਨੂੰ ਪ੍ਰਵਾਸੀਆਂ ਦੇ ਹੱਕਾਂ ਵਿੱਚ ਆਵਾਜ ਚੁੱਕਣ ਦੀ ਗੱਲ ਕਹੀ ਹੈ।

ਹਿਊਮਨ ਰਾਈਟਸ ਕਮਿਸ਼ਨ ਨੇ ਖਾਸਤੌਰ 'ਤੇ ਐਕਰੀਡੇਟਡ ਵੀਜਾ ਪ੍ਰਣਾਲੀ ਬਾਰੇ ਕਿਹਾ ਹੈ ਕਿ ਇਸ ਸਕੀਮ ਕਾਰਨ ਮਨੁੱਖੀ ਤਸਕਰੀ ਵਧੀ ਹੈ, ਪ੍ਰਵਾਸੀਆਂ ਦਾ ਸੋਸ਼ਣ ਵਧਿਆ ਹੈ ਤੇ ਇਸਨੂੰ ਆਧੁਨਿਕ ਦੌਰ ਦੀ ਗੁਲਾਮੀ ਦਾ ਕਾਰਨ ਦੱਸਿਆ ਹੈ।
ਰੀਵਿਊ ਵਿੱਚ ਇਸ ਸਕੀਮ ਅਤੇ ਇਮੀਗ੍ਰੇਸ਼ਨ ਸਿਸਟਮ ਵਿੱਚ ਜਰੂਰੀ ਬਦਲਾਅ ਕਰਨ ਦੀ ਸਲਾਹ ਦਿੱਤੀ ਗਈ ਹੈ ਤਾਂ ਜੋ ਨਿਊਜੀਲੈਂਡ ਆਉਣ ਵਾਲੇ ਪ੍ਰਵਾਸੀਆਂ ਦੇ ਹੱਕਾਂ ਦੀ ਰਾਖੀ ਕੀਤੀ ਜਾ ਸਕੇ।
ਰੀਵੀਊ ਵਿੱਚ ਨਿਊਜੀਲੈਂਡ ਵਾਸੀਆਂ ਨੂੰ ਅਤੇ ਨਿਊਜੀਲੈਂਡ ਸਰਕਾਰ ਨੂੰ ਸੋਸ਼ਿਤ ਹੁੰਦੇ ਪ੍ਰਵਾਸੀਆਂ ਦੇ ਹੱਕਾਂ ਵਿੱਚ ਖੜਣ ਲਈ ਕਿਹਾ ਗਿਆ ਹੈ ਅਤੇ ਇੱਕ ਖਾਸ ਇਮਪਲਾਇਰ ਨਾਲ ਜੁੜੇ ਇਸ ਵੀਜੇ ਨੂੰ ਖਤਮ ਕਰਨ ਲਈ ਕਿਹਾ ਗਿਆ ਹੈ।

ADVERTISEMENT
NZ Punjabi News Matrimonials