ਆਕਲੈਂਡ (ਹਰਪ੍ਰੀਤ ਸਿੰਘ) - ਦੱਖਣੀ ਆਕਲੈਂਡ ਦੇ ਪਾਪਾਕੂਰਾ ਦੇ ਇਸ ਨੌਜਵਾਨ 'ਤੇ ਕਤਲ ਦੇ ਦੋਸ਼ ਦਾਇਰ ਕੀਤੇ ਗਏ ਹਨ ਅਤੇ ਇਸ ਵੇਲੇ ਇਹ ਨੌਜਵਾਨ ਭਗੌੜਾ ਹੈ। ਨੌਜਵਾਨ 20 ਸਾਲਾਂ ਦਾ ਹੈ ਅਤੇ ਇਸਦਾ ਨਾਮ ਸਟੀਵਨ ਮਹੋਨੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਹੈ ਕਿ ਉਨ੍ਹਾਂ ਵਲੋਂ ਮਹੋਨੀ ਦੀ ਭਾਲ ਲਗਾਤਾਰ ਜਾਰੀ ਹੈ ਅਤੇ ਜੇ ਕਿਸੇ ਨੂੰ ਇਸ ਬਾਰੇ ਪਤਾ ਹੋਏ ਤਾਂ 105 'ਤੇ ਕਾਲ ਕਰਕੇ 230805/0100 ਇਸ ਕੇਸ ਸਬੰਧੀ ਜਾਣਕਾਰੀ ਦਿੱਤੀ ਜਾ ਸਕਦੀ ਹੈ।