ਆਕਲੈਂਡ (ਹਰਪ੍ਰੀਤ ਸਿੰਘ) - ਅਜੇ 3 ਸਾਲ ਵੀ ਨਹੀਂ ਹੋਏ, ਜਦੋਂ ਇਮੀਗ੍ਰੇਸ਼ਨ ਨਿਊਜੀਲੈਂਡ ਨੇ ਆਪਣੇ ਵਿਦੇਸ਼ਾਂ ਵਿਚਲੇ ਓਫਸ਼ੋਰ ਦਫਤਰ ਬੰਦ ਕਰਨ ਦਾ ਫੈਸਲਾ ਲਿਆ ਸੀ ਤੇ ਹੁਣ ਮੁੜ ਤੋਂ ਇਮੀਗ੍ਰੇਸ਼ਨ ਨਿਊਜੀਲੈਂਡ ਓਵਰਸੀਜ਼ ਸਟਾਫ ਦੀ ਭਰਤੀ ਕਰਨ ਦੀ ਤਿਆਰੀ ਵਿੱਚ ਹੈ। ਬੰਦ ਕੀਤੇ ਗਏ ਇਨ੍ਹਾਂ ਦਫਤਰਾਂ ਵਿੱਚ ਬੀਜਿੰਗ, ਮੁੰਬਈ, ਰੇਟੋਰੀਆ, ਮਨੀਲਾ ਦੇ ਅਹਿਮ ਓਫਸ਼ੋਰ ਦਫਤਰ ਵੀ ਸ਼ਾਮਿਲ ਸਨ, ਜਿਨ੍ਹਾਂ ਵਿੱਚ ਸੈਂਕੜੇ ਦੀ ਗਿਣਤੀ ਵਿੱਚ ਕਰਮਚਾਰੀ ਕੰਮ ਕਰਦੇ ਸਨ। ਦਰਅਸਲ ਸਿਰਫ ਵਰਕ ਲੋਡ ਹੀ ਨਹੀਂ, ਬਲਕਿ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਨਿਊਜੀਲੈਂਡ ਦੇ ਅਧਿਕਾਰੀਆਂ ਵਲੋਂ ਵੀਜਾ ਫਾਈਲਾਂ ਸਬੰਧੀ ਫੈਸਲੇ ਲਏ ਜਾਣ ਤੋਂ ਪਹਿਲਾਂ ਇਨ੍ਹਾਂ ਓਵਰਸੀਜ਼ ਦਫਤਰਾਂ ਵਿੱਚ ਦੇ ਲੋਕਲ ਕਰਮਚਾਰੀਆਂ ਦੀ ਲੋਕਲ ਜਾਣਕਾਰੀ ਜਿਸ ਵਿੱਚ ਭਾਸ਼ਾ ਦਾ ਗਿਆਨ, ਲੋਕਾਂ ਦੀ ਪ੍ਰਵਿਰਤੀ ਅਤੇ ਹੋਰ ਅਜਿਹੇ ਪਹਿਲੂ ਬਹੁਤ ਸਹਾਇਕ ਸਾਬਿਤ ਹੁੰਦੇ ਹਨ, ਇਸ ਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਜਨਰਲ ਮੈਨੇਜਰ ਆਫ ਇਮੀਗ੍ਰੇਸ਼ਨ ਰਿਸਕ ਐਂਡ ਬਾਰਡਰ ਮਾਈਕਲ ਐਲਪ ਨੇ ਵੀ ਬਿਆਨਬਾਜੀ ਕਰਕੇ ਕਬੂਲਿਆ ਹੈ।