ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਡੇਅਰੀ ਇੰਡਸਟਰੀ ਵਿੱਚ ਭਾਰਤੀਆਂ ਦਾ ਯੋਗਦਾਨ 100 ਸਾਲ ਪਹਿਲਾਂ ਤੋਂ ਹੀ ਸ਼ੁਰੂ ਹੋ ਗਿਆ ਸੀ, ਪਰ ਇਸ ਬਾਰੇ ਕੋਈ ਜਿਆਦਾ ਡਾਕੂਮੈਂਟਸ ਉਪਲਬਧ ਨਹੀਂ ਹਨ, ਜਿਨ੍ਹਾਂ ਵਿੱਚ ਇਨ੍ਹਾਂ ਬਾਰੇ ਵਿਸਥਾਰ ਵਿੱਚ ਲਿਿਖਆ ਗਿਆ ਹੋਏ।
ਵਾਇਕਾਟੋ ਰੀਜਨ ਦੇ ਡੇਅਰੀ ਪ੍ਰੋਡਕਸ਼ਨ ਪਾਵਰਹਾਊਸ ਬਨਣ ਪਿੱਛੇ ਵੀ ਇਨ੍ਹਾਂ ਭਾਰਤੀ ਪਰਿਵਾਰਾਂ ਨੇ ਅਹਿਮ ਯੋਗਦਾਨ ਪਾਇਆ ਹੈ, ਜੋ ਦੇਸ਼ ਦੇ 20% ਦੇ ਕਰੀਬ ਦੁੱਧ ਦਾ ਉਤਪਾਦਨ ਕਰਦੇ ਹਨ, ਪਰ ਇਨ੍ਹਾਂ ਬਾਰੇ ਕੁਝ ਲਿਿਖਤ ਵਿੱਚ ਜਿਆਦਾ ਨਹੀਂ ਮਿਲ ਸਕਿਆ ਹੈ।
ਨਾਰਥ ਆਈਲੈਂਡ ਦੇ ਇਲਾਕੇ ਵਿੱਚ ਡੇਅਰੀ ਕਾਰੋਬਾਰ ਵਿੱਚ ਅਹਿਮ ਮੁਕਾਮ ਹਾਸਿਲ ਕਰਨ ਵਾਲੇ ਭਾਰਤੀ ਪਰਿਵਾਰਾਂ ਦੀ ਗੱਲ ਕਰੀਏ ਤਾਂ 100 ਦੇ ਕਰੀਬ ਅਜਿਹੇ ਪਰਿਵਾਰ ਹਨ, ਜੋ ਇਸ ਵੇਲੇ ਨਿਊਜੀਲੈਂਡ ਡੇਅਰੀ ਇੰਡਸਟਰੀ ਦਾ ਅਹਿਮ ਹਿੱਸਾ ਕਹਿ ਜਾ ਸਕਦੇ ਹਨ ਤੇ ਇਨ੍ਹਾਂ ਵਿੱਚੋਂ ਬਹੁਤੇ ਪੰਜਾਬ ਨਾਲ ਸਬੰਧਤ ਹਨ, ਜਿਨ੍ਹਾਂ ਦੇ ਪੁਰਖੇ 1913 ਜਾਂ ਉਸਤੋਂ ਵੀ ਪਹਿਲਾਂ ਨਿਊਜੀਲੈਂਡ ਆਉਣੇ ਸ਼ੁਰੂ ਹੋਏ। ਅਜਿਹੇ ਹੀ ਪਰਿਵਾਰਾਂ ਚੋਂ ਇੱਕ ਹਨ, ਨਰਿੰਦਰ ਸਿੰਘ ਨਾਗਰਾ ਦਾ ਪਰਿਵਾਰ, ਜੋ ਗੋਰਡਨਟਨ (ਵਾਇਕਾਟੋ) ਵਿੱਚ ਨਾਗਰਾ ਫਾਰਮ ਦੇ ਮਾਲਕ ਹਨ, ਉਨ੍ਹਾਂ ਦੇ ਦਾਦਾ ਜੀ ਗੁਰਚਰਨ ਸਿੰਘ ਨਾਗਰਾ ਅੱਧੀ ਸੈਂਚਰੀ ਪਹਿਲਾਂ ਪਰਿਵਾਰ ਸਮੇਤ ਨਿਊਜੀਲੈਂਡ ਪੁੱਜੇ ਸਨ ਤੇ ਉਨ੍ਹਾਂ ਨੇ 1960 ਵਿੱਚ ਆਪਣਾ ਪਹਿਲਾ ਓਟੋਰੋਹਂਗਾ ਵਿੱਚ ਫਾਰਮ ਖ੍ਰੀਦਿਆ ਸੀ। ਉਨ੍ਹਾਂ ਦੇ ਪਿਤਾ ਜੀ ਨੇ ਇਸ ਕਿੱਤੇ ਨੂੰ ਅੱਗੇ ਵਧਾਇਆ ਤੇ ਉਹ ਹੰਟਲੀ ਤੇ ਫਿਰ ਗੋਰਡਰਟਨ ਵਿੱਚ ਆ ਪੁੱਜੇ। ਇਸ ਵੇਲੇ ਨਾਗਰਾ ਫਾਰਮ ਕੋਲ 5 ਆਪਣੇ ਫਾਰਮ ਹਨ, ਜੋ 3 ਕਿਲੋਮੀਟਰ ਦੇ ਘੇਰੇ ਵਿੱਚ ਫੈਲੇ ਹੋਏ ਹਨ, ਇਨ੍ਹਾਂ ਕੋਲ 2000 ਗਾਵਾਂ ਹਨ ਅਤੇ ਹਰ ਸਾਲ 800,000 ਕਿਲੋ ਸੋਲਿਡ ਮਿਲਕ ਪ੍ਰੋਡਕਟ ਪੈਦਾ ਕਰਦੇ ਹਨ। ਨਗਿੰਦਰ ਸਿੰਘ ਨਾਗਰਾ ਜੋ ਇਸ ਵੇਲੇ ਇਨ੍ਹਾਂ ਫਾਰਮਾਂ ਨੂੰ ਚਲਾ ਰਹੇ ਹਨ, ਦੱਸਦੇ ਹਨ ਕਿ ਗੋਰਡਰਟਨ, ਮੋਰਨਸਵਿਲੇ, ਵੀਟੀਕਾਹੂ ਦੇ ਆਸ-ਪਾਸ ਹੀ 100 ਦੇ ਕਰੀਬ ਪੰਜਾਬੀ ਪਰਿਵਾਰ ਹਨ, ਜੋ ਇਸ ਡੇਅਰੀ ਖੇਤਰ ਵਿੱਚ ਆਪਣਾ ਚੰਗਾ ਨਾਮ ਬਣਾਈ ਬੈਠੇ ਹਨ ਅਤੇ ਇਹ ਕਾਰੋਬਾਰ ਉਨ੍ਹਾਂ ਦੇ ਪੁਰਖਿਆਂ ਨੇ ਕਈ ਦਹਾਕਿਆਂ ਜਾਂ ਉਸਤੋਂ ਵੀ ਪਹਿਲਾਂ ਹੀ ਸ਼ੁਰੂ ਕੀਤੇ ਸਨ।