ਆਕਲੈਂਡ (ਹਰਪ੍ਰੀਤ ਸਿੰਘ) - ਰਿਜ਼ਰਵ ਬੈਂਕ ਵਲੋਂ ਓਸੀਆਰ ਵਿੱਚ ਕਟੌਤੀ ਐਲਾਨੇ ਜਾਣ ਤੋਂ ਬਾਅਦ ਨਿਊਜੀਲੈਂਡ ਦੇ ਵੱਡੇ ਬੈਂਕਾਂ ਵਲੋਂ ਮੋਰਗੇਜ ਦਰਾਂ ਘਟਾਉਣ ਦਾ ਦੌਰ ਲਗਾਤਾਰ ਜਾਰੀ ਹੈ ਤੇ ਇਸ ਦੌੜ ਵਿੱਚ ਤਾਜਾ ਨਾਮ ਏ ਐਸ ਬੀ ਬੈਂਕ ਦਾ ਨਾਮ ਸ਼ਾਮਿਲ ਹੋਇਆ ਹੈ। ਬੈਂਕ ਨੇ ਬਿਆਨਬਾਜੀ ਜਾਰੀ ਕਰਦਿਆਂ ਦੱਸਿਆ ਹੈ ਕਿ 2 ਸਾਲ ਫਿਕਸ ਲਈ ਵਿਆਜ ਦਰਾਂ 5.89% ਕਰ ਦਿੱਤੀਆਂ ਗਈਆਂ ਹਨ, ਜਦਕਿ 18 ਮਹੀਨਿਆਂ ਲਈ ਵਿਆਜ ਦਰਾਂ 5.99% ਅਤੇ 3 ਤੇ 4 ਸਾਲਾਂ ਲਈ ਵਿਆਜ ਦਰਾਂ 5.79% ਕਰ ਦਿੱਤੀਆਂ ਗਈਆਂ ਹਨ। 5 ਸਾਲਾਂ ਲਈ ਵੀ ਵਿਆਜ ਦਰਾਂ 5.69% ਕਰ ਦਿੱਤੀਆਂ ਗਈਆਂ ਹਨ। ਬੈਂਕ ਨੇ ਇਹ ਵੀ ਦੱਸਿਆ ਹੈ ਕਿ ਇਹ ਘਟਾਈਆਂ ਗਈਆਂ ਵਿਆਜ ਦਰਾਂ ਘੱਟੋ-ਘੱਟ 20% ਡਿਪੋਜਿਟ ਵਾਲੇ ਗ੍ਰਾਹਕਾਂ ਲਈ ਹੀ ਲਾਗੂ ਹੋਣਗੀਆਂ।